ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ताम्बृल- ਤਾਂਬੂਲ. ਸੰਗ੍ਯਾ- ਪਾਨ. ਨਾਗਬੇਲਿ ਦਾ ਪੱਤਾ. "ਕਾਜਲ ਹਾਰ ਤਮੋਲ ਰਸ." (ਵਾਰ ਮਾਰੂ ੨. ਮਃ ੫) ੨. ਵਿਆਹ ਸਮੇਂ ਸੰਬੰਧੀ ਮਿਤ੍ਰ ਜੋ ਖ਼ਿਲਅ਼ਤ (ਸਰੋਪਾ) ਅਤੇ ਨਕ਼ਦੀ ਦਿੰਦੇ ਹਨ, ਉਸ ਦੀ ਭੀ ਤਮੋਲ ਜਾਂ ਤੰਬੋਲ ਸੰਗ੍ਯਾ ਹੈ. ਤਮੋਲ ਕਹਿਣ ਤੋਂ ਭਾਵ ਇਹ ਹੁੰਦਾ ਹੈ ਕਿ ਇਹ ਤੁੱਛ ਭੇਟਾ ਆਪ ਦੇ ਪਾਨਾਂ ਲਈ ਹੈ.


ਦੇਖੋ, ਤਮਕ.


ਪਿਸਤੌਲ. ਦੇਖੋ, ਤਮਾਚਾ ੩.


ਅ਼. [تمنّا] ਸੰਗ੍ਯਾ- ਆਰਜ਼ੂ. ਇੱਛਾ. ਵਾਸਨਾ. ਇਸ ਦਾ ਮੂਲ ਮਨਾ (ਅਨੁਮਾਨ ਕਰਨਾ) ਹੈ.