ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਿਰੌਂਜੀ.


ਦੇਖੋ, ਚਿਰਜੀਵੀ. "ਬਾਪੁ ਹਮਾਰਾ ਸਦ ਚਰੰਜੀਵੀ." (ਭੈਰ ਮਃ ੫)


ਸੰਗ੍ਯਾ- ਚਰਤ੍ਵ. ਚੱਲਣ ਦਾ ਭਾਵ. ਹ਼ਰਕਤ. "ਸ੍‍ਥਾਵਰੋ ਸ੍‌ਥਿਰਤਤਾ, ਚਰੰ ਬਿਖੈ ਚਰੰਤਤਾ." (ਨਾਪ੍ਰ)


ਚਰਨਾਂ ਨੂੰ. ਦੇਖੋ, ਚਰਣ. "ਦੇਖ ਚਰੰਨ ਅਘੰਨ ਹਰ੍ਯਉ." (ਸਵੈਯੇ ਮਃ ੪. ਕੇ)


ਚਰਨੀਂ. ਪੈਰੀਂ. ਚਰਨੋਂ ਮੇਂ. "ਜੁ ਚਰੰਨਿ ਗੁਰੂ ਚਿਤ ਲਾਵਤ ਹੈਂ." (ਸਵੈਯੇ ਮਃ ੪. ਕੇ)


ਕ੍ਰਿ- ਚੜ੍ਹਾਉਣਾ. ਅਰਪਣਾ. "ਮਨਹਿ ਚਰ੍ਹਾਵਉ ਧੂਪ." (ਜੈਤ ਮਃ ੪)


ਸੰਗ੍ਯਾ- ਚੜ੍ਹਾਵਾ. ਭੇਟਾ. ਪੂਜਾ. "ਕੋਉ ਚਰ੍ਹਾਵਾ ਲੂਟਤਭ੍ਯੋ." (ਨਾਪ੍ਰ)