ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نرگس] ਸੰਗ੍ਯਾ- ਇੱਕ ਸੁਗੰਧ ਵਾਲਾ ਚਿੱਟਾ ਫੁੱਲ, ਜਿਸ ਦੇ ਵਿਚਕਾਰ ਬਸੰਤੀ ਰੰਗ ਅੱਖ ਦੀ ਪੁਤਲੀ ਦੇ ਆਕਾਰ ਦਾ ਹੁੰਦਾ ਹੈ. ਕਵਿਜਨ ਇਸ ਫੁੱਲ ਦੀ ਉਪਮਾ ਨੇਤ੍ਰ ਨੂੰ ਦਿੰਦੇ ਹਨ. L. Narcissus. Ozoratimus. "ਖੜਗ ਬਾਢ ਜਨੁ ਧਰੋ ਪੁਹਪ ਨਰਗਸ ਤਟ ਕੋਹੈ?" (ਚਰਿਤ੍ਰ ੧੪੨) ਭਾਈ ਨੰਦਲਾਲ ਜੀ ਲਿਖਦੇ ਹਨ- "ਬੀਮਾਰ ਨਰਗਸੇਮ ਕਿ ਨਰਗਸ ਗੁਲਾਮ ਓਸ੍ਤ." (ਦੀਵਾਨ ਗੋਯਾ)


ਪ੍ਰਾ. ਸੰਗ੍ਯਾ- ਤਰਾਜ਼ੂ. ਤੱਕੜੀ. ਤੁਲਾ. "ਲੈ ਨਰਜਾ ਮਨ ਤੋਲੈ ਦੇਵ." (ਬਿਲਾ ਕਬੀਰ) ੨. ਸੰ. ਨਰਕਨ੍ਯਾ. ਮਨੁੱਖ ਦੀ ਪੁਤ੍ਰੀ. (ਸਨਾਮਾ)


ਸੰਗ੍ਯਾ- ਨਰਾਂ (ਮਨੁੱਖਾਂ) ਦਾ ਸਮੁਦਾਯ ਹੈ ਜਿਸ ਵਿੱਚ, ਸੈਨਾ. ਫੌਜ. (ਸਨਾਮਾ)