ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਮਗਧਦੇਸ਼ ਦਾ ਸ੍ਵਾਮੀ, ਜਰਾਸੰਧ. "ਮਘਨਾਥ ਕੋ ਜਾਹਿ ਤੇ ਤੇਜ ਅਥ੍ਯੋ." (ਗੁਪ੍ਰਸੂ) "ਰਾਮ ਮਘਪਾਲ ਪਰ ਜੈਸੇ ਸਾਵਧਾਨ ਹੈ." (ਨਾਪ੍ਰ) ਜਿੱਕੁਰ ਬਲਰਾਮ ਜਰਾਸੰਧ ਦੇ ਵਿਨਾਸ਼ ਲਈ ਸਾਵਧਾਨ ਹੈ.


ਸੰ. ਮਗਧਜਾ. Piper longum. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਬਾਈ ਦੇ ਰੋਗਾਂ ਵਿੱਚ ਇਸ ਦਾ ਵਰਤਣਾ ਗੁਣਕਾਰੀ ਹੈ. ਇਹ ਕਾਲੀ ਮਿਰਚ ਜੇਹੀ ਚਰਪਰੀ ਹੁੰਦੀ ਹੈ.


ਸੰ. ਮਾਰ੍‍ਗਸ਼ਿਰ. ਸੰਗ੍ਯਾ- ਮ੍ਰਿਗਸ਼ਿਰ ਨਕ੍ਸ਼੍‍ਤ੍ਰ ਸਹਿਤ ਹੋਵੇ ਜਿਸ ਮਹੀਨੇ ਦੀ ਪੂਰਨਮਾਸੀ. ਹਿਮ ਰੁੱਤ ਦਾ ਪਹਿਲਾ ਮਹੀਨਾ.


ਦੇਖੋ, ਮਘਰ.


(ਦੇਖੋ, ਮੰਹ੍‌ ਧਾ) ਸੰ. मघवत ਅਤੇ मघवन्. ਸੰਗ੍ਯਾ- ਪੂਜਣ ਯੋਗ੍ਯ, ਇੰਦ੍ਰ. ਸੁਰਪਤਿ। ੨. ਵਿ- ਉਦਾਰਾਤਮਾ. ਬਖਸ਼ਿਸ਼ ਕਰਨ ਵਾਲਾ।


ਇੰਦ੍ਰਜਿਤ੍‌ ਰਾਵਣ ਦਾ ਪੁਤ੍ਰ ਮੇਘਨਾਦ.