ਦੇਖੋ, ਕਣਕਾ। ੨. ਕਨ੍ਯਕਾ. ਕੁਆਰੀ ਲੜਕੀ. "ਔਰ ਮਿਲੀ ਕਨਕਾ ਤਹਿਂ ਆਨ." (ਨਾਪ੍ਰ)
ਕਨਕ (ਸੁਵਰਣ) ਦਾ ਅਚਲ (ਪਹਾੜ). ਸੁਮੇਰੁ.
ਕਨਕ ਅਤੇ ਕਾਮਿਨੀ ਦਾ ਸੰਖੇਪ. ਦੇਖੋ, ਕਨ.
ਸੰ. ਕੰਕਾਕਃ ਸੰਗ੍ਯਾ- ਜਲਕਾਗ. ਜਲਕਾਂਉਂ. "ਕੰਕ ਭੇਕ ਕਿੰਚਲ ਕਨਕਾਯਾ." (ਗੁਪ੍ਰਸੂ)
ਦੇਖੋ, ਕਣਕੂਤ.
nan
ਗੰਗਾ ਕਿਨਾਰੇ ਹਰਿਦ੍ਵਾਰ ਤੋਂ ਦੋ ਮੀਲ ਪੱਛਮ ਵੱਲ ਇੱਕ ਸ਼ਹਿਰ. ਕੂਰਮ ਅਤੇ ਲਿੰਗ ਪੁਰਾਣ ਅਨੁਸਾਰ ਇਹ ਦਕ੍ਸ਼੍ ਪ੍ਰਜਾਪਤਿ ਦੇ ਯੱਗ ਦਾ ਅਸਥਾਨ ਹੈ. ਇਸ ਥਾਂ ਦਕ੍ਸ਼ੇਸ਼੍ਵਰ ਮਹਾਦੇਵ ਦਾ ਪ੍ਰਸਿੱਧ ਮੰਦਿਰ ਹੈ. ਸ਼੍ਰੀ ਗੁਰੂ ਅਮਰ ਦੇਵ ਇਸ ਨਗਰ ਕੁਝ ਸਮਾਂ ਵਿਰਾਜੇ ਹਨ. ਗੁਰਦ੍ਵਾਰਾ ਸਤੀਘਾਟ ਤੇ ਵਿਦ੍ਯਮਾਨ ਹੈ.
nan