ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚੜ੍ਹੈ. ਦੇਖੋ, ਚਰੈ.


ਸੰ. चल् ਧਾ- ਹੱਲਣਾ, ਕੰਬਣਾ, ਠਿਕਾਣੇ ਤੋਂ ਟਲਣਾ, ਖੇਲਣਾ। ੨. ਵਿ- ਚੰਚਲ. ਨਾ ਠਹਿਰਨ ਵਾਲਾ. "ਚਲ ਚਿਤ ਬਿਤ ਅਨਿਤ ਪ੍ਰਿਅ ਬਿਨ." (ਬਿਹਾ ਛੰਤ ਮਃ ੫) ੩. ਸੰਗ੍ਯਾ- ਪਾਰਾ। ੪. ਮਨ. ਦਿਲ। ੫. ਦੋਹਰੇ ਦਾ ਇੱਕ ਭੇਦ. ਦੇਖੋ, ਦੋਹਰੇ ਦਾ ਰੂਪ ੮। ੬. ਛਲ. ਕਪਟ। ੭. ਦੋਸ. ਐ਼ਬ.


ਦੇਖੋ, ਚਿਲਗੋਜਾ.


ਸੰ. ਚਲਚਿੱਤ. ਵਿ- ਚੰਚਲ ਹੈ ਜਿਸ ਦਾ ਚਿੱਤ. ਜਿਸ ਦਾ ਮਨ ਇਸਥਿਤ ਨਹੀਂ. "ਚਲਚਿਤ ਵਿਤ ਭ੍ਰਮਾ ਭ੍ਰਮੰ." (ਗੂਜ ਅਃ ਮਃ ੧) "ਮਤਿ ਭਵੀ ਫਿਰਹਿ ਚਲਚਿਤੁ." (ਸਵਾ ਮਃ ੩)