ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. श्रेयस् ਸੰਗ੍ਯਾ- ਕਲ੍ਯਾਣ. ਮੰਗਲ। ੨. ਮੁਕਤਿ. ਮੋਕ੍ਸ਼੍‍। ੩. ਵਿਭੂਤਿ. ਸੰਪਦਾ। ੪. ਵਿ- ਮੰਗਲ ਰੂਪ। ੫. ਮਨੋਹਰ. ਸੁੰਦਰ. ੬. ਉੱਤਮ.


ਸੰ. ਸੰਗ੍ਯਾ- ਨਿਤੰਬ. ਚਿੱਤੜ। ੨. ਲੱਕ. ਕਮਰ.


ਸੰਗ੍ਯਾ- ਸ਼੍ਵੇਤ- ਉਦਰ. ਚਿੱਟਾ ਹੈ ਪੇਟ ਜਿਸ ਦਾ, ਕਾਲਾ ਹਰਿਣ.


ਸੰ. ਵਿ- ਸ਼੍ਰੁਤਿ (ਵੇਦ) ਸੰਬੰਧੀ। ੨. ਸੰਗ੍ਯਾ- ਵੇਦ ਦੇ ਦੱਸੇ ਹੋਏ ਕਰਮ। ੩. ਸ਼੍ਰੁਤ (ਕੰਨ) ਨਾਲ ਸੰਬੰਧ ਰੱਖਣ ਵਾਲਾ, ਸ਼ਬਦ.


ਸ਼ੋਣਿਤ. ਲਹੂ. "ਬਹਿ ਸ੍ਰੌਨ ਸਮੂਹ ਧਰਾਨ ਪਰ੍ਯੋ ਹੈ." (ਚੰਡੀ ੧) ੨. ਦੇਖੋ, ਸ੍ਰੌਣ.