ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਲਪਨ. ਸੰਗ੍ਯਾ- ਕਥਨ. ਕਹਿਣਾ. ਉੱਚਾਰਣ. "ਨਾਨਕ ਪਇਅੰਪੈ ਕਰਹੁ ਕਿਰਪਾ." (ਬਿਲਾ ਛੰਤ ਮਃ ੫) ੨. ਬਕ- ਬਾਦ ਕਰਨਾ. ਬਕਣਾ। ੩. ਸੰ. ਪਾਦਾਪੰਣ. ਚਰਣਾਂ ਪੁਰ ਭੇਟ ਦਾ ਚੜ੍ਹਾਉਣਾ। ੪. ਪੈਰ ਪਾਉਣਾ. ਪਧਾਰਨਾ.
ਪ੍ਰਲਪਨ (ਕਥਨ) ਕਰਦਾ ਹੈ. ਦੇਖੋ, ਪਇਅੰਪਨ.
ਪਿਆ. ਪੜਾ. "ਪਇਆ ਕਿਰਤੁ ਨ ਮੇਟੈ ਕੋਇ." (ਸੁਖਮਨੀ) ਜੇਹਾ ਕਿਰਤ ਅਨੁਸਾਰ ਲੇਖ ਪੈਗਿਆ (ਲਿਖਿਆ ਗਿਆ) ਹੈ.
ਸੰ. ਪ੍ਰਯਾਣ. ਸੰਗ੍ਯਾ- ਗਮਨ. ਯਾਤ੍ਰਾ. ਕੂਚ. ਰਵਾਨਗੀ. "ਸਭਨਾ ਏਹੁ ਪਇਆਣਾ." (ਵਡ ਮਃ ੧. ਅਲਾਹਣੀ) ੨. ਯੁੱਧ ਲਈ ਚੜ੍ਹਾਈ। ੩. ਆਰੰਭ. ਕਿਸੇ ਕੰਮ ਦੇ ਸ਼ੁਰੂ ਹੋਣ ਦੀ ਕ੍ਰਿਯਾ. "ਜੂਠਿ ਲਹੈ ਜੀਉ ਮਾਂਜੀਐ, ਮੋਖ ਪਇਆਣਾ ਹੋਇ." (ਗੂਜ ਮਃ ੧)
ਦੇਖੋ ਪਇਆਣ। ੨. ਪ੍ਰਯਾਣ ਹੋਇਆ. ਰਵਾਨਾ ਹੋਇਆ. ਚਲਾ ਗਿਆ.
wool especially soft wool, fleece
for pus to form, suppurate, fester
imperative form of ਪਸਮਣਾ