ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
transportation or supply of ਰਸਦ
tasty, delicious, enjoyable
ਰਸਨਾ ਕਰਕੇ. ਜੀਭ ਨਾਲ. "ਗਾਵਉ ਸਾਸਿ ਸਾਸਿ ਰਸਨਾਰਿ." (ਆਸਾ ਮਃ ੫)
ਰਸਨਾ ਕਰਕੇ. ਰਸਨਾ ਨਾਲ. "ਰਸਨਿ ਰਸਨਿ ਰਸਿ ਗਾਵਹਿ ਹਰਿਗੁਣ." (ਗੂਜ ਅਃ ਮਃ ੪) ੨. ਪ੍ਰੇਮ ਕਰਕੇ. ਪਿਆਰ ਨਾਲ.
ਰਸਾਂ (ਜਲਾਂ) ਦਾ ਸ੍ਵਾਮੀ. ਵਰੁਣ ਦੇਵਤਾ। ੨. ਚੰਦ੍ਰਮਾ। ੩. ਰਸਨਾ. ਜੀਭ. "ਨੈਨੂ ਨਕਟੂ ਸ੍ਰਵਨੂ ਰਸਪਤਿ." (ਮਾਰੂ ਕਬੀਰ) ਨੇਤ੍ਰ. ਨੱਕ. ਕੰਨ ਅਤੇ ਜੀਭ.
ਅੰ. Respondent ਸੰਗ੍ਯਾ- ਜਵਾਬਦਿਹ. ਪ੍ਰਤਿਵਾਦੀ.
ਰਸ ਭਇਆ. ਸਵਾਦ ਆਇਆ. ਆਨੰਦ ਆਇਆ. "ਰਸ ਪੀਆ ਗੁਰਮਤਿ ਰਸਭਾ." (ਪ੍ਰਭਾ ਮਃ ੪)