ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਤਲੇ. ਨੀਚੇ. "ਸ੍ਯਾਮ ਬਹੈ ਜਮੁਨਾ ਤਰਏ." (ਕ੍ਰਿਸਨਾਵ)


ਸੰਗ੍ਯਾ- ਕ੍ਰਿਪਾ. ਰਹਮ। ੨. ਸੰ. ਮਾਸ। ੩. ਫ਼ਾ. [ترس] ਡਰ. ਭੈ. ਸੰ. ਤ੍ਰਾਸ. "ਨ ਤਰਸ ਜਵਾਲ." (ਗਉ ਰਵਿਦਾਸ) "ਖਸਮੁ ਪਛਾਨਿ ਤਰਸ ਕਰਿ ਜੀਅ ਮਹਿ." (ਆਸਾ ਕਬੀਰ) ੪. ਸੰ. ਤਰ੍ਸ. ਅਭਿਲਾਖਾ. ਇੱਛਾ. "ਸਿਧ ਸਾਧਿਕ ਤਰਸਹਿ." (ਧਨਾ ਮਃ ੩) ੫. ਪਿਆਸ. ਤੇਹ. ਤਿਸ. ਤ੍ਰਿਖਾ। ੬. ਸਮੁੰਦਰ। ੭. ਬੇੜਾ. ਜਹਾਜ਼। ੮. ਸੂਰਜ। ੯. ਅ਼. [ترش] ਤਰਸ਼. ਸੰਗ੍ਯਾ- ਹਲਕਾ (ਓਛਾ) ਪਨ। ੧੦. ਬਦੀ.


ਸੰ. तर्षण. ਸੰਗ੍ਯਾ- ਪ੍ਯਾਸ. ਤੇਹ. ਤ੍ਰਿਖਾ। ੨. ਇੱਛਾ. ਅਭਿਲਾਖਾ.


ਕ੍ਰਿ- ਪਿਆਸੇ ਹੋਣਾ। ੨. ਇੱਛਾ ਕਰਨਾ. ਤਾਂਘਣਾ. ਦੇਖੋ, ਤਰਸਣ. "ਨੈਣ ਮਹਿੰਜੇ ਤਰਸਦੇ." (ਵਾਰ ਮਾਰੂ ੨. ਮਃ ੫)


ਦੇਖੋ, ਤਰਸਣ. "ਤਰਸਨ ਕਉ ਦਾਨੁ ਦੀਜੈ." (ਕਲਿ ਅਃ ਮਃ ੪) ਇੱਛਾਵਾਨ ਨੂੰ ਦਾਨ ਦੇਓ. ਤ੍ਰਿਖਾਤੁਰ ਨੂੰ ਦਾਨ ਬਖ਼ਸ਼ੋ.


ਦੇਖੋ, ਤਰਸਣਾ. "ਉਮਗ ਹੀਉ ਤਰਸਨਾ." (ਕਾਨ ਮਃ ੫)