ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دروغ] ਸੰਗ੍ਯਾ- ਝੂਠ. ਮਿਥ੍ਯਾ. ਅਸਤ੍ਯ. "ਦਰੋਗ ਪੜਿ ਪੜਿ ਖੁਸੀ ਹੋਇ." (ਤਿਲੰ ਕਬੀਰ)


ਦੇਖੋ, ਦਾਰੋਗਾ.


ਸੰਗ੍ਯਾ- ਦਾਰੋਗ਼ੇ ਦਾ ਕਰਮ। ੨. ਦਰੋਗ਼ਗੋਈ. ਝੂਠ ਬੋਲਣ ਦੀ ਕ੍ਰਿਯਾ. "ਪਰਹਰ ਦੂਜਾਭਾਉ ਦਰੋਗੀ." (ਭਾਗੁ)


ਦੇਖੋ, ਦਰਵਾਜਾ. "ਦਰੋਜੋ ਹਿਲਾਕੈ ਲਓ ਬੇਗ ਜਾਈ." (ਗੁਵਿ ੧੦)


ਫ਼ਾ. [دروبست] ਵਿ- ਸਭ. ਤਮਾਮ.