ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. फुत्कार. ਫੁਤਕਾਰ. ਸੰਗ੍ਯਾ- ਸੱਪ ਆਦਿ ਜੀਵਾਂ ਦੇ ਮੂੰਹ ਜਾਂ ਨੱਕ ਤੋਂ ਜ਼ੋਰ ਨਾਲ ਨਿਕਲੇ ਸ੍ਵਾਸ ਦੀ ਧੁਨਿ. "ਫੁੰਕ ਫਨੰ." ਅਤੇ "ਫਣੀਅਰ ਫੁੰਕਾਰਣ." (ਅਕਾਲ)


ਦੇਖੋ, ਫੁਕਾਰਾ. "ਫਣੰ ਫਟੱਕੈ ਫੇਣਕਾ ਫੁੰਤਕਾਰੰ." (ਜਨਮੇਜਯ)


ਸੰਗ੍ਯਾ- ਫੂੰਦਨਾ. ਫੁੱਲ ਦੇ ਆਕਾਰ ਦਾ ਰੇਸ਼ਮ ਅਥਵਾ ਸੂਤ ਦਾ ਗੁੱਛਾ। ੨. ਸੂਤ ਦੀ ਕੂਚੀ. ਰਜੋਹਰਾ. "ਲਕੀ ਕਾਸੇ ਹਥੀ ਫੁੰਮਣ." (ਵਾਰ ਮਾਝ ਮਃ ੧) ਢੂੰਡੀਏ ਹੱਥ ਵਿੱਚ ਫੁੰਮਣ, ਜਿਸ ਦਾ ਨਾਮ ਰਜੋਹਣਾ (ਰਜੋਹਰਾ) ਹੈ, ਇਸ ਲਈ ਰੱਖਦੇ ਹਨ ਕਿ ਉਸ ਨਾਲ ਜ਼ਮੀਨ ਤੋਂ ਜੀਵ ਹਟਾ ਦਿੱਤੇ ਜਾਣ, ਜਿਸ ਕਰਕੇ ਹਿੰਸਾ ਦੋਸ ਤੋਂ ਬਚਾਉ ਹੋਵੇ.


act or sound of striking or of throwing something down or of falling down with a thud or bang


to throw down with ਫੜਾਹ