ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਾਣ ਤੋਂ. ਖਾਨੇ ਸੇ. "ਕਿਆ ਖਾਧੈ ਕਿਆ ਪੈਧੈ ਹੋਇ?" (ਵਾਰ ਮਾਝ ਮਃ ੧)


ਫ਼ਾ. [خان] ਖ਼ਾਨ. ਸੰਗ੍ਯਾ- ਰਈਸ. ਅਮੀਰ. "ਸੁਲਤਾਨ ਖਾਨ ਮਲੂਕ ਉਮਰੇ." (ਸ੍ਰੀ ਅਃ ਮਃ ੧) ੨. ਘਰ. ਖ਼ਾਨਹ. "ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ." (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩. ਕੁਟੰਬ. ਪਰਿਵਾਰ. "ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ." (ਭਾਗੁ ਕ) ੪. ਸ਼ਹਿਦ ਦੀ ਮੱਖੀਆਂ ਦਾ ਛੱਤਾ। ੫. ਪਠਾਣਾਂ ਦੀ ਉਪਾਧਿ (ਪਦਵੀ). ੬. ਸੰ. ਖਾਣਾ. "ਸਭਿ ਖੁਸੀਆ ਸਭਿ ਖਾਨ." (ਵਾਰ ਸਾਰ ਮਃ ੧) ੭. ਦੇਖੋ, ਖਾਨਿ.


ਫ਼ਾ. [خانخاناں] ਖ਼ਾਨਖ਼ਾਨਾਨ ਮਹਲਸਰਾਇ ਦਾ ਦਾਰੋਗ਼ਾ। ੨. ਸਰਦਾਰਾਂ ਦਾ ਸਰਦਾਰ। ੩. ਇੱਕ ਖ਼ਾਸ ਪਦਵੀ, ਜੋ ਮੁਗ਼ਲ ਬਾਦਸ਼ਾਹਾਂ ਵੇਲੇ ਸੈਨਾਪਤੀਆਂ ਨੂੰ ਦਿੱਤੀ ਜਾਂਦੀ ਸੀ। ੪. ਇੱਕ ਪ੍ਰਸਿੱਧ ਅਮੀਰ, ਜੋ ਅਕਬਰ ਦਾ ਪ੍ਰਧਾਨ ਅਹਿਲਕਾਰ ਸੀ. ਦੇਖੋ, ਅਬਦੁਲਰਹੀਮਖ਼ਾਨ। ੫. ਦਸ਼ਮ ਸਤਿਗੁਰੂ ਦਾ ਪ੍ਰੇਮੀ ਇੱਕ ਅਮੀਰ, ਜੋ ਆਗਰੇ ਬਹੁਤ ਕਰਕੇ ਰਹਿੰਦਾ ਸੀ. ਇਸ ਦਾ ਅਸਲ ਨਾਉਂ, ਮੁਨਇ਼ਮ ਖ਼ਾਨ ਸੀ. ਇਸ ਨੇ ਬਾਦਸ਼ਾਹ ਬਹਾਦੁਰਸ਼ਾਹ ਵੇਲੇ ਵਜ਼ਾਰਤ ਦਾ ਅਹੁਦਾ ਪ੍ਰਾਪਤ ਕੀਤਾ. ਇਸ ਦਾ ਦੇਹਾਂਤ ਸੰਮਤ ੧੭੬੮ ਵਿੱਚ ਹੋਇਆ ਹੈ.¹


[زرّادخانہ] ਜ਼ੱਰਾਦਖ਼ਾਨਹ. ਸ਼ਸਤ੍ਰਾਗਾਰ. ਸਿਲਹ਼ਖ਼ਾਨਹ. ਦੇਖੋ, ਖਾਨਜਰਾਦੀ.


ਵਿ- ਜ਼ੱਰਾਦਖ਼ਾਨਹ ਦੀ. ਸ਼ਸਤ੍ਰਾਂ ਦੇ ਕਾਰਖ਼ਾਨੇ ਦੀ. ਦੇਖੋ, ਖਾਨਜਰਾਦ. "ਕਰਨ ਗੁਮਾਨ ਕਮਾਨਗਰ ਖਾਨਜਰਾਦੀ ਬਹੁਤ ਬਖੋਆ." (ਭਾਗੁ) ਕਮਾਨਗਰ ਅਹੰਕਾਰ ਕਰਦੇ ਹਨ ਕਿ ਸਾਡੇ ਸਿਲਹਖਾਨੇ ਦੀ ਕਮਾਨ ਬਹੁਤ ਵੱਖਰੇ ਢੰਗ ਦੀ ਹੈ.