nan
ਫ਼ਾ. [درنگ] ਸੰਗ੍ਯਾ- ਚਿਰ. ਢਿੱਲ. ਦੇਰੀ. "ਨੁਸਰਤ ਬੇ ਦਰੰਗ." ਦੇਖੋ, ਰਣਜੀਤਸਿੰਘ.
ਸੰ. दल. ਧਾ- ਚੀਰਨਾ, ਪਾੜਨਾ, ਟੁਕੜੇ ਟੁਕੜੇ ਕਰਨਾ, ਕੁਮਲਾਉਣਾ। ੨. ਸੰਗ੍ਯਾ- ਪੱਤਾ. ਪਤ੍ਰ. "ਤਰੁ ਦਲ ਹਰੇ." (ਗੁਪ੍ਰਸੂ) ੩. ਫੁੱਲ ਦੀ ਪਾਂਖੁੜੀ. "ਲੋਚਨ ਅਮਲ ਕਮਲ ਦਲ ਜੈਸੇ." (ਨਾਪ੍ਰ) ੪. ਦਲੀਆ. ਮਲੀਦਾ. "ਤਹ ਕਰਦਲ ਕਰਨਿ ਮਹਾ ਬਲੀ." (ਸ੍ਰੀ ਤ੍ਰਿਲੋਚਨ) ਉੱਥੇ ਧਰਮ ਰਾਜ ਦੇ ਬਲੀ ਦੂਤ ਹੱਥ ਨਾਲ ਮਲੀਦਾ ਕਰ ਛਡਦੇ ਹਨ। ੫. ਸਮੂਹ. ਝੁੰਡ. "ਰਹੈ ਕਿਰਮ ਦਲ ਖਾਈ." (ਸੋਰ ਕਬੀਰ) ੬. ਫ਼ੌਜ. "ਚਤੁਰੰਗਨਿ ਦਲ ਸਾਜ." (ਚੰਡੀ ੧) ੭. ਮੋਟਾਈ। ੮. ਸ਼ਸਤ੍ਰ ਦਾ ਕੋਸ. ਮਿਆਂਨ। ੯. ਧਨ। ੧੦. ਦੇਖੋ, ਦਲਨ.
nan
ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸਵਾਰੀ ਦਾ ਇੱਕ ਖ਼ਾਸ ਘੋੜਾ, ਜੋ ਕਪੂਰਸਿੰਘ ਬੈਰਾੜ ਨੇ ਗ੍ਯਾਰਾਂ ਸੌ ਰੁਪਯੇ ਨੂੰ ਖ਼ਰੀਦਕੇ ਸਤਿਗੁਰੂ ਦੀ ਸਵਾਰੀ ਲਈ ਆਨੰਦਪੁਰ ਭੇਜਿਆ ਸੀ. "ਜੰਗਲ ਬਿਖੈ ਕਪੂਰਾ ਜਾਟ। ਕੇਤਿਕ ਗ੍ਰਾਮਨ ਕੋ ਪਤਿ ਰਾਠ। ਇਕ ਸੌ ਇਕ ਹਜਾਰ ਧਨ ਦੈਕੈ। ਚੰਚਲ ਬਲੀ ਤੁਰੰਗਮ ਲੈਕੈ। ਸੌ ਹਜੂਰ ਮੇ ਦਯੋ ਪੁਚਾਈ। ਦੇਖ੍ਯੋ ਬਹੁ ਬਲ ਸੋਂ ਚਪਲਾਈ। ਅਪਨੇ ਚਢਬੇ ਹੇਤ ਬੰਧਾਯੋ। ਦਲ ਸਿੰਗਾਰ ਤਿ"ਹ ਨਾਮ ਬਤਾਯੋ." (ਗੁਪ੍ਰਸੂ)#ਦਲਵਿਦਾਰ ਘੋੜਾ ਇਸ ਤੋਂ ਵੱਖ ਹੈ.
ਸੰਗ੍ਯਾ- ਯੋਧਾ, ਜੋ ਸੈਨਾ ਨੂੰ ਮਾਰਦਾ ਹੈ. (ਸਨਾਮਾ)
ਸੰਗ੍ਯਾ- ਫਾਂਸੀ. ਪਾਸ਼. (ਸਨਾਮਾ) ਦੇਖੋ, ਦਲਹਾ. ਪੁਰਾਣੇ ਜ਼ਮਾਨੇ ਜੰਗ ਵਿੱਚ "ਪਾਸ਼ਯੁੱਧ" ਬਹੁਤ ਹੋਇਆ ਕਰਦਾ ਸੀ. ਪਾਸ਼ ਨੂੰ ਫੈਂਕਕੇ ਦੁਸ਼ਮਨ ਦੇ ਗਲੇ ਪਾਕੇ ਖਿੱਚ ਲੈਂਦੇ ਸਨ.
ਦੇਖੋ, ਡਲਹੌਜ਼ੀ.
ਵਿ- ਦਲਨ ਕਰਤਾ. ਕੁਚਲਣ ਵਾਲਾ। ੨. ਅ਼. [دلق] ਦਲਕ਼. ਕਮੀਨਾ ਆਦਮੀ। ੩. ਗੋਦੜੀ. ਕੰਥਾ। ੪. ਅ਼. [دلک] ਦਲਕ. ਸ਼ਰੀਰ ਮਲਣ ਦੀ ਕ੍ਰਿਯਾ. ਮਾਲਿਸ਼.
nan
ਕ੍ਰਿ- ਦਹਿਲਣਾ. ਧੜਕਣਾ. "ਸੁਨ ਪ੍ਰਸੰਗ ਦਲਕ੍ਯੋ ਤਿਹ ਰਿਦਾ." (ਗੁਪ੍ਰਸੂ)
ਵਿ- ਕ੍ਸ਼ੁਰ- ਦਲਿਤ. ਪੈਰਾਂ ਨਾਲ ਕੁਚਲੀ ਹੋਈ. ਘੋੜਿਆਂ ਦੇ ਸੁੰਮਾਂ ਨਾਲ ਦਰੜੀਹੋਈ. "ਦਲਖਰ ਕਰੀ ਅਨੀ ਫਟਵਾਇ." (ਗੁਪ੍ਰਸੂ)