ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਲਦਾ ਹੋਇਆ. ਚੰਚਲ. "ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ." (ਆਸਾ ਮਃ ੧)


ਦੇਖੋ, ਚਲਦਲ.


ਸੰਗ੍ਯਾ- ਅੰਤ ਸਮਾਂ. ਦੁਨੀਆਂ ਤੋਂ ਕੂਚ ਕਰਨ ਦਾ ਵੇਲਾ। ੨. ਕ੍ਰਿ. ਵਿ- ਅੰਤ ਸਮੇਂ. ਮਰਨ ਵੇਲੇ. "ਚਲਤੀਬਾਰ ਤੇਰੋ ਕਛੁ ਨਾਹਿ." (ਬਸੰ ਅਃ ਮਃ ੧)


ਵਿ- ਚਲਾਇਮਾਨ. ਚੰਚਲ। ੨. ਸੰਗ੍ਯਾ- ਮਨ. "ਚਲਤੌ ਠਾਕਿ ਰਖਹੁ ਘਰਿ ਅਪਨੈ." (ਸੋਰ ਮਃ ੧)


ਸੰ. ਸੰਗ੍ਯਾ- ਪਿੱਪਲ, ਜਿਸ ਦੇ ਦਲ (ਪੱਤੇ) ਸਦਾ ਚੰਚਲ ਰਹਿੰਦੇ ਹਨ. ਚਲਤਰੁ. L. Ficusreligiosa. "ਸੋ ਚਲਦਲ ਕੋ ਤਰੁ ਤਤਕਾਲਾ. ਹਰੋ ਹੋਤਭਾ ਪਤ੍ਰ ਬਿਸਾਲਾ." (ਨਾਪ੍ਰ)