ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

native or resident of ਭਾਰਤ , Indian


ਸੰਗ੍ਯਾ- ਭਾਰਤ ਦੀ ਪ੍ਰਜਾ. ਹਿੰਦੁਸਤਾਨ ਵਿੱਚ ਵਸਣ ਵਾਲੇ ਲੋਕ। ੨. ਸੰਸਕ੍ਰਿਤ ਭਾਸਾ (ਬੋੱਲੀ). ੩. ਸਰਸ੍ਵਤੀ। ੪. ਸੰਨ੍ਯਾਸੀਆਂ ਦੀ ਇੱਕ ਸੰਗ੍ਯਾ. ਦੇਖੋ, ਦਸਨਾਮ ਸੰਨ੍ਯਾਸੀ। ੫. ਦੇਖੋ, ਸ਼ੰਕਰਾਚਾਰਯ। ੬. ਭਰਤਵੰਸ਼ ਦੀ ਇਸਤ੍ਰੀ.


ਦੇਖੋ, ਭਾਰਤ। ੨. ਯੁੱਧ. ਇਹ ਸ਼ਬਦ ਯੁੱਧ ਅਰਥ ਵਿੱਚ ਕੁਰੁਕ੍ਸ਼ੇਤ੍ਰ ਵਾਲੇ ਭਰਤਵੰਸ਼ੀਆਂ ਦੇ ਜੰਗ ਤੋਂ ਆਰੰਭ ਹੋਇਆ ਹੈ.


ਦੇਖੋ, ਭਾਰਤ ੨, ਭਾਰਤਵਰਸ ਅਤੇ ਹਿੰਦੁਸਤਾਨ.


ਦੇਖੋ, ਭਾਰਤੀ.


ਭਾ (ਸ਼ੋਭਾ) ਰਦ (ਦੰਦ), "ਭਾਰਦ ਕੁੰਦ." (ਗ੍ਯਾਨ) ਚਿੱਟੀਆਂ ਕਲੀਆਂ ਵਰਗੀ ਦੰਦਾਂ ਦੀ ਸੋਭਾ. ਦੇਖੋ, ਕੁੰਦ। ੨. ਭਾਰ ਦੇਣ ਵਾਲਾ.


ਸੰ. भारद्बाजिन. ਭਰਦ੍ਵਾਜਰਿਖੀ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਭਰਦ੍ਵਾਜ। ੨. ਭਰਦ੍ਵਾਜ ਤੋਂ ਚੱਲਿਆ ਬ੍ਰਾਹਮਣਾਂ ਦਾ ਗੋਤ੍ਰ. "ਵਿੱਸੀ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ." (ਭਾਗੁ) ੩. ਭਰਦ੍ਵਾਜ ਦਾ ਪੁਤ੍ਰ ਦ੍ਰੋਣਾਚਾਰਯ। ੪. ਕਈ ਲੇਖਕਾਂ ਨੇ ਭਰਦ੍ਵਾਜ ਦੀ ਥਾਂ ਭੀ ਭਾਰਦ੍ਵਾਜ ਸ਼ਬਦ ਵਰਤਿਆ ਹੈ.