ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲਹਣ.


ਦੇਖੋ, ਲਾਹਣੁ.


ਦੇਖੋ, ਲਾਹਣਿ. "ਕਰਣੀ ਲਾਹਨਿ, ਸਤੁ ਗੁੜੁ." (ਵਾਰ ਬਿਹਾ, ਸਃ ਮਰਦਾਨ) "ਕਾਇਆ ਕਲਾਲਨਿ ਲਾਹਨਿ ਮੇਲਉ, ਗੁਰ ਕਾ ਸਬਦੁ ਗੁੜੁ ਕੀਨੁ ਰੇ." (ਰਾਮ ਕਬੀਰ)


ਲਹੌਰ. ਲਵਪੁਰ. ਫਾਰਸੀ ਦੇ ਕਈ ਲੇਖਕਾਂ ਨੇ ਇਹ ਨਾਮ ਲਿਖਿਆ, ਜਿਨ੍ਹਾਂ ਤੋਂ ਸਿੱਖ ਕਵੀਆਂ ਨੇ ਲਿਆ ਹੈ. "ਤਬ ਲੌ ਸ਼ਾਹ ਲਾਹਨੁਰ ਗਯੋ."(ਗੁਵਿ ੬) ਦੇਖੋ, ਲਹੌਰ.