ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵੱਲ. ਓਰ. ਤਰਫ਼. "ਆਇ ਨ ਸਕਾ ਤੁਝ ਕਨਿ ਪਿਆਰੇ." (ਵਡ ਮਃ ੧) ੨. ਕਰਣ ਮੇ. ਕੰਨ ਵਿੱਚ. "ਕਨਿ ਮੁੰਦ੍ਰਾ ਪਾਈ." (ਵਾਰ ਰਾਮ ੧. ਮਃ ੧) ੩. ਸਿੰਧੀ. ਕ੍ਰਿ. ਵਿ- ਨੇੜੇ. ਪਾਸ. ਕੋਲ.


ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਕੁਆਰੀ ਲੜਕੀ। ੩. ਬਾਰਾਂ ਰਾਸ਼ੀਆਂ ਵਿੱਚੋਂ, ਛੀਵੀਂ ਰਾਸ਼ਿ. Virgo । ੪. ਵਡੀ ਇਲਾਇਚੀ। ੫. ਇੱਕ ਛੰਦ. ਦੇਖੋ, ਅਕਵਾ.


ਸੰ. ਵਿ- ਬਹੁਤ ਛੋਟਾ. ਅਤਯੰਤ ਲਘੁ। ੨. ਨੀਚ. ਕਮੀਨਾ.


ਵਿ- ਸਭ ਤੋਂ ਛੋਟੀ। ੨. ਸੰਗ੍ਯਾ- ਚੀਚੀ. ਛੋਟੀ ਉਂਗਲਿ। ੩. ਕਾਵ੍ਯ ਅਨੁਸਾਰ ਉਹ ਇਸਤ੍ਰੀ, ਜਿਸ ਨਾਲ ਪਤੀ ਦਾ ਪ੍ਰੇਮ ਘੱਟ ਹੋਵੇ.


ਸੰਗ੍ਯਾ- ਸਭ ਤੋਂ ਛੋਟੀ ਅੰਗੁਲੀ. ਚੀਚੀ। ੨. ਛੋਟੀ ਭੈਣ.


ਸੁਵਰਣ. ਭਾਵ- ਧਨ. ਦੇਖੋ, ਕਣਕ ਅਤੇ ਕਨਕ. "ਕਨਿਕ ਕਾਮਨੀ ਹੇਤ ਗਵਾਰਾ." (ਆਸਾ ਅਃ ਮਃ ੧)