ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਯਮ- ਆਦਿ. ਜਮ ਆਦਿਕ. "ਇਛਸਿ ਜਮਾਦਿ ਪਰਾਭਯੰ." (ਗੂਜ ਜੈਦੇਵ) ਦੇਖੋ, ਪਰਾਭਯੰ.


ਜਯਮਾਨ. ਜਯਵਾਨ. "ਸੰਤ ਜਮਾਨੇ ਆਦਿ ਅੰਤੇ." (ਅਕਾਲ) ੨. ਜਾਮਿਨ. ਜ਼ਿੰਮੇਵਾਰ. "ਨਹਿ ਉਗੈ ਖੇਤ ਹਮ ਹੈਂ ਜਮਾਨ." (ਨਾਪ੍ਰ) ੩. ਅ਼. [زماں] ਸੰਗ੍ਯਾ- ਵੇਲਾ. ਸਮਾਂ. ਕਾਲ। ੪. ਆਸਮਾਨ. "ਜਮੀਨ ਜਮਾਨ ਸਬਾਨ ਕੋ ਪੇਖੈ." (ਅਕਾਲ) "ਜਮੀਨ ਕੋ ਦੇਤ ਜਮਾਨ ਕੋ ਦੈਹੈ." (ਅਕਾਲ)


ਅ਼. [ضمانت] ਜਮਾਨਤ. ਸੰਗ੍ਯਾ- ਜ਼ਿੰਮੇਵਾਰੀ.