ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ترکش] ਤੀਰਕਸ਼ ਦਾ ਸੰਖੇਪ. ਸੰਗ੍ਯਾ- ਭੱਥਾ. ਨਿਖੰਗ. "ਤਰਕਸ ਤੀਰ ਕਮਾਣ ਸਾਂਗ." (ਸ੍ਰੀ ਮਃ ੧)


ਸੰਗ੍ਯਾ- ਤੀਰਕਸ਼ (ਭੱਥਾ) ਬੰਨ੍ਹਣ ਵਾਲਾ ਯੋਧਾ.


ਸੰ. तर्कशास्त्र. ਸੰਗ੍ਯਾ- ਖੰਡਨ ਮੰਡਨ ਦੱਸਣ ਵਾਲਾ ਸ਼ਾਸਤ੍ਰ. ਨ੍ਯਾਯ ਸ਼ਾਸਤ੍ਰ. Logic.