ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚਲਣ। ੨. ਸੰਗ੍ਯਾ- ਗਮਨ. ਗਤਿ. "ਚਰਨ ਚਲਨ ਕਉ." (ਰਾਮ ਅਃ ਮਃ ੫)


ਦੇਖੋ, ਚਲਣਹਾਰ.


ਕ੍ਰਿ- ਗਮਨ ਕਰਨਾ. ਤੁਰਨਾ. "ਚਲਾਂ ਤ ਭਿਜੈ ਕੰਬਲੀ." (ਸ. ਫਰੀਦ) ੨. ਵਸ਼ ਚਲਣਾ. ਜ਼ੋਰ ਪੁੱਗਣਾ. "ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ?" (ਵਾਰ ਸ੍ਰੀ ਮਃ ੧) "ਜੀਵਜੰਤੁਨ ਕਾ ਚਲੀ? ਚਿਤ ਲੇਤ ਚੋਰ ਸੁ ਮੈਨ." (ਪਾਰਸਾਵ) ਪ੍ਰਾਣੀਆਂ ਦੀ ਕੀ ਸ਼ਕਤਿ ਹੈ? ਮੈਨ (ਕਾਮ) ਦਾ ਭੀ ਚਿੱਤ ਚੁਰਾ ਲੈਂਦੀ ਹੈ.


ਚੱਲਦੇ. ਚਲਾਇਮਾਨ ਹੁੰਦੇ. ਟਲਦੇ. "ਸਾਹੇ ਲਿਖੇ ਨ ਚਲਨੀ." (ਸ. ਫਰੀਦ) ਭਾਵ- ਮੌਤ ਦਾ ਵੇਲਾ ਨਹੀਂ ਟਲਦਾ। ੨. ਸੰਗ੍ਯਾ- ਛਾਲਨੀ. ਚਾਲਨੀ. "ਚਲਨੀ ਮੇ ਜੈਸੇ ਦੇਖੀਅਤ ਹੈਂ ਅਨੇਕ ਛਿਦ੍ਰ." (ਭਾਗੁ ਕ)