ਅਨੁ. ਸੰਗ੍ਯਾ- ਸ੍ਵਾਸ. ਪ੍ਰਾਣ ਵਾਯੁ, ਜਿਸ ਤੋਂ ਫੂ ਸ਼ਬਦ ਹੁੰਦਾ ਹੈ. "ਨਿਕਸਿਆ ਫੂਕ, ਤ ਹੋਇ ਗਇਓ ਸੁਆਹਾ." (ਆਸਾ ਮਃ ੫) "ਫੂਕ ਕਢਾਏ ਢਹਿਪਵੈ." (ਵਾਰ ਸਾਰ ਮਃ ੧) ੨. ਜ਼ੋਰ ਨਾਲ ਮੂੰਹ ਤੋਂ ਕੱਢੀ ਹੋਈ ਹਵਾ. "ਫੂਕ ਮਾਰ ਦੀਪਕ ਬਿਸਮਾਵੈ." (ਤਨਾਮਾ) ੩. ਦੇਖੋ, ਫੂਕਣਾ. "ਇਹੁ ਤਨ ਦੇਵੈ ਫੂਕ." (ਸ. ਕਬੀਰ) ੪. ਵਿ- ਸ਼ੋਭਾਹੀਨ. ਫਿੱਕਾ. "ਫੂਕ ਭਏ ਮੁਖ ਸੂਕ ਗਏ ਸਭ." (ਅਜਰਾਜ)
ਕ੍ਰਿ- ਫੂਕ ਮਾਰਨੀ। ੨. ਮੰਤ੍ਰ ਪੜ੍ਹਕੇ ਫੂਕ ਮਾਰਨੀ. "ਕੰਨ ਵਿੱਚ ਗਾਇਤ੍ਰੀ ਮੰਤ੍ਰ ਫੂਕਣ." (ਜਸਭਾਮ) ੩. ਫੂਕ ਮਾਰਕੇ ਅੱਗ ਮਚਾਉਣੀ। ੪. ਜਲਾਣਾ. ਭਸਮ ਕਰਨਾ.
ਸੰਗ੍ਯਾ- ਫੂਕ ਮਾਰਨ ਦੀ ਨਲਕੀ, ਜਿਸ ਵਿੱਚ ਦੀਂ ਬੰਨ੍ਹੀ ਹੋਈ ਹਵਾ ਜਾਂਦੀ ਹੈ. ਇਹ ਸੁਨਿਆਰੇ ਬਹੁਤ ਵਰਤਦੇ ਹਨ. ਚੁਲ੍ਹੇ ਅੱਗ ਮਚਾਉਣ ਲਈ ਭੀ ਇਹ ਕੰਮ ਆਉਂਦੀ ਹੈ. Blow- pipe। ੨. ਅਹੰਕਾਰ ਨਾਲ ਫੁੰਕਾਰਣ ਦੀ ਕ੍ਰਿਯਾ. ਸ਼ੇਖ਼ੀ. "ਸ਼ੇਖ਼ ਫੂਕਣੀ ਹਰਹਿਂ ਬਿਸੇਖੀ." (ਨਾਪ੍ਰ)
ਡਿੰਗ. ਫੇਫੜਾ. ਦੇਖੋ, ਫੇਫੜਾ.
ਸੰਗ੍ਯਾ- ਫੁਹਾਰ. ਵਰਖਾ ਦੀ ਬਹੁਤ ਬਰੀਕ ਕਣੀ। ੨. ਕ੍ਰਿ. ਵਿ- ਕ਼ਤਰੇ ਨਾਲ. ਤੁਬਕੇ ਦ੍ਵਾਰਾ. "ਫੂਹੀ ਫੂਹੀ ਤਲਾਉ ਭਰਦਾ ਹੈ." (ਲੋਕੋ) ੩. ਸੰਗ੍ਯਾ- ਰੂੰ ਦਾ ਬਹੁਤ ਛੋਟਾ ਫੰਬਾ. ਪੰਬਹ.
brag, boast, vaunt, tall talk
braggart, boastful, vainglorious, vaunter