ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਵੇਸ ਬਦਲਕੇ ਰਾਤ੍ਰਿ ਦੇ ਸਮੇਂ ਲੋਕਾਂ ਦੇ ਜ਼ਾਤੀ ਮੁਆਮਲਿਆਂ, ਅਥਵਾ ਰਾਜ ਦੇ ਪ੍ਰਬੰਧ ਸੰਬੰਧੀ ਬਾਤਾਂ ਸੁਣਨੀਆਂ ਜਿਸ ਤੋਂ ਅਸਲ ਹਾਲ ਮਲੂਮ ਹੋਸਕੇ. "ਭਾਖਾ ਸੁਨਨ ਸਭਿਨ ਕੀ ਕਾਜਾ। ਅਤਿਥਿ ਭੇਖ ਕਰ ਨਿਕਸ੍ਯੋ ਰਾਜਾ ॥" (ਚਰਿਤ੍ਰ ੩੧੪) ਦੇਖੋ, ਵੀਰਯਾਤ੍ਰਾ.


ਸੰਸਕ੍ਰਿਤ ਗ੍ਰੰਥਾਂ ਵਿੱਚ ਜੋ ਸੁੰਦਰੀ ਛੰਦ ਦੇ ਨਿਯਮ ਲਿਖੇ ਹਨ, ਉਨ੍ਹਾਂ ਤੋਂ ਭਿੰਨ, ਹਿੰਦੀਭਾਸਾ ਦੇ ਪਿੰਗਲ ਅਨੁਸਾਰ ਸੁੰਦਰੀ ਛੰਦ, ਅਰਥਾਤ ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਮਗਣ. ਦੇਖੋ, ਸੁੰਦਰੀ (ੲ).


ਭਾਸਣ ਕਰਕੇ. ਆਖਕੇ। ੨. ਭਾਖਣ ਦਾ ਅਮਰ. ਕਹੁ. ਆਖ. "ਅਖਰ ਦੁਇ ਭਾਖਿ." (ਗਉ ਕਬੀਰ)


ਭਾਸਣ (ਕਥਨ) ਕੀਤਾ. "ਸਾਚੈ ਸ਼ਬਦਿ ਸੁਭਾਖਿਆ." (ਵਡ ਛੰਤ ਮਃ ੩) ੨. ਭਾਸਾ. ਬੋਲੀ. "ਕਹੂੰ ਦੇਸਭਾਖਿਆ." (ਅਕਾਲ) ੩. ਭਕ੍ਸ਼੍‍ਣ ਕੀਤਾ. ਖਾਧਾ. "ਸਚੁ ਭੋਜਨੁ ਭਾਖਿਆ." (ਮਾਰੂ ਅਃ ਮਃ ੧)


ਖਾਲੈ. ਦੇਖੋ, ਭਾਖ ੧.


ਭਾਸਣ (ਕਥਨ) ਕੀਤੀ. "ਬਿਨੁ ਗੁਰੁ ਪੂਰੇ ਕਿਨੈ ਨ ਭਾਖੀ." (ਮਾਰੂ ਸੋਲਹੇ ਮਃ ੧) ੨. ਭਕ੍ਸ਼੍‍ਣ ਕੀਤੀ. ਖਾਧੀ। ੩. ਭਖੀ. ਗਰਮਹੋਈ. "ਚਲੀ ਬੰਦੂਕੈਂ ਭਾਖੀ." (ਚਰਿਤ੍ਰ ੩੩੧) ੪. ਪੋਠੋਹਾਰ ਵਿੱਚ ਭਾਖੀ ਦਾ ਅਰਥ ਜਾਣਨਾ ਹੈ. ਇਸ ਅਨੁਸਾਰ ਨੰ. ੧. ਦੇ ਉਦਾਹਰਣ ਦਾ ਅਰਥ ਹੋਊ- ਪੂਰੇ ਗੁਰੂ ਬਿਨਾ ਕਿਸੇ ਨੇ ਨਹੀਂ ਜਾਣੀ.


ਦੇਖੋ, ਤਤਸਾਰਖਾ.


ਦੇਖੋ, ਭਾਖ। ੨. ਦੇਖੋ, ਭਾਸ੍ਯ। ੩. ਦੇਖੋ, ਭਕ੍ਸ਼੍ਯ.


ਭਾਸਣ ਕਰੇ. ਆਖੇ। ੨. ਭਾਸਾ. ਬੋਲੀ. "ਸਭਹੁ ਨਿਰਾਰੀ ਭਾਖੇ." (ਰਾਮ ਮਃ ੫) ਨਿਰਾਲੀ (ਭਿੰਨ) ਭਾਸਾ। ੩. ਭਕ੍ਸ਼੍‍ਣ ਕੀਤੇ. ਖਾਧੇ। ੪. ਜਾਣੇ. ਸਮਝੇ. ਦੇਖੋ, ਭਾਖੀ ੪.


ਭਾਸਣ ਕਰੰਤ. ਕਥੰਤ। ੨. ਭਕ੍ਸ਼੍‍ਣ ਕਰੰਤ. "ਲਾਗੰਤ ਬਾਣ ਭਾਖੰਤ ਮਾਸ." (ਕਲਕੀ)