ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਮਚਾਉਣ (ਪ੍ਰਜ੍ਵਲਿਤ ਕਰਨ) ਵਾਲਾ, ਵਾਲੀ. "ਮਨਹੁ ਮਚਿੰਦੜੀਆ." (ਆਸਾ ਫਰੀਦ) ਇੰਦ੍ਰੀਆਂ ਮਨ ਨੂੰ ਭੜਕਾਉਣ ਵਾਲੀਆਂ ਹਨ.


ਚੀਨ ਨਾਲ ਲਗਦਾ ਇੱਕ ਇਲਾਕਾ. Manchuria "ਚੀਨ ਮਚੀਨ ਕੇ ਸੀਸ ਨਾਵੈਂ." (ਅਕਾਲ) ੨. ਦੇਖੋ, ਮਾਚੀਨ.


ਮੁਚ- ਅੰਗ. ਅਨੰਗ. ਕਾਮਦੇਵ. "ਮਚੰਕਬਾਣ ਮੋਚਨੰ." (ਗ੍ਯਾਨ)


ਕਾਮ ਦਾ ਤੀਰ. ਦੇਖੋ, ਮਚੰਕ.


ਦੇਖੋ, ਮਚਿੰਦੜਾ, ੜੀ.


ਸੰ. ਮਤ੍‌ਸ੍ਯ. ਮੀਨ. ਝਖ. ਮਾਹੀ. "ਚੰਚਲ ਚਖੁ ਚਾਰਣ ਮੱਛ ਬਿਡਾਰਣ." (ਗ੍ਯਾਨ) ਮੱਛੀ ਦੀ ਚਪਲਤਾ ਨੂੰ ਨੇਤ੍ਰ ਦੂਰ ਕਰਦੇ ਹਨ। ੨. ਮੱਛ (ਮਤਸ੍ਯ) ਅਵਤਾਰ. "ਭਯੋ ਦੁੰਦ ਜੁੱਧੰ ਰਣੰ ਸਖ ਮੱਛੰ." (ਮੱਛਾਵ) ਸੰਖਾਸੁਰ ਅਤੇ ਮੱਛ ਦਾ. ਦੇਖੋ, ਮਤਸ੍ਯ ਅਵਤਾਰ। ੩. ਦੇਖੋ, ਦੋਹਰੇ ਦਾ ਰੂਪ ੪.


ਮੱਛ ਅੱਛ (ਅਕ੍ਸ਼ਿ) ਦੀ ਥਾਂ ਇਹ ਪਾਠ ਸ਼ਸਤ੍ਰਨਾਮਮਾਲਾ ਵਿੱਚ ਹੈ.


ਸੰਗ੍ਯਾ ਮੱਛ ਫੜਨ ਦੀ ਕੁੰਡੀ. "ਸਿੰਧੁ ਜਾਰ ਡਰੇ ਜਹਾ ਤਹਿ" ਮੇਛਸਤ੍ਰ ਡਰਾਇ." (ਪਾਰਸਾਵ) ੨. ਮਾਹੀਗੀਰ. ਧੀਵਰ। ੩. ਦੁਧੀਰਾ। ੪. ਮੱਛੀ ਫਸਾਉਣ ਦਾ ਜਾਲ.


ਦੇਖੋ, ਮੱਛਹਾ.


ਸੰਗ੍ਯਾ- ਮਾਹੀਗੀਰ. "ਨਿਰਖਾ ਏਕ ਮੱਛਹਾ ਤਹਾਂ." (ਦੱਤਾਵ) ੨. ਦੇਖੋ, ਮੱਛਸਤ੍ਰੂ.