ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਾਮ ਦਾ. ਵਾਹਗੁਰੂ ਦਾ. "ਜਪਿਆ ਨਾਮੁ ਰਮਾਣਾ." (ਸੋਰ ਮਃ ੫) ੨. ਸੰਗ੍ਯਾ- ਇੱਕ ਜੱਟ ਜਾਤਿ। ੩. ਰਮਾਣਾ ਜਾਤਿ ਦੇ ਜੱਟਾਂ ਦਾ ਵਸਾਇਆ ਪਿੰਡ। ੪. ਕ੍ਰਿ- ਰਮਾਨਾ. ਆਨੰਦ ਸਹਿਤ ਕਰਨਾ। ੫. ਭੋਗਾਉਣਾ.


ਸੰਗ੍ਯਾ- ਰਮਾ (ਲੱਛਮੀ) ਦਾ ਪਤਿ, ਵਿਸਨੁ। ੨. ਕਰਤਾਰ। ੩. ਕਲਕੀ ਅਵਤਾਰ.


ਸੰਗ੍ਯਾ- ਰਮਾ (ਲੱਛਮੀ) ਦਾ ਅਨੁਜ (ਛੋਟਾ ਭਾਈ), ਅਮ੍ਰਿਤ. (ਸਨਾਮਾ) ਸਮੁੰਦਰ ਵਿੱਚੋਂ ਲੱਛਮੀ ਨਿਕਲਨ ਪਿੱਛੋਂ ਅਮ੍ਰਿਤ ਨਿਕਲਿਆ ਸੀ। ੨. ਦੇਖੋ, ਰਾਮਾਨੁਜ.


ਦੇਖੋ, ਰਮਾਨਾਥ.


ਅ਼. ਰਮਲਵਿਦ੍ਯਾ ਦਾ ਪੰਡਿਤ, ਚੇਤੇ ਤੇ ਲੀਕਾਂ ਕੱਢਕੇ ਅਤੇ ਡਾਲਣੇ ਸਿੱਟਕੇ ਫਲ ਦੱਸਣ ਵਾਲਾ. ਦੇਖੋ, ਰਮਲ ਅਤੇ ਰਮਲੀਆ.


ਰਾਮ ਉਪਾਸਕ. ਰਾਮਾਨੰਦੀ ਬੈਰਾਗੀਆਂ ਦੀ ਇਹ ਖਾਸ ਅੱਲ ਹੈ.


ਰਮਣ ਕਰਕੇ। ੨. ਰਵਣ (ਉੱਚਾਰਣ) ਕਰਕੇ. "ਰਾਮੈ ਰਮਿ ਛੂਟਉ." (ਮਾਰੂ ਕਬੀਰ)


ਦੇਖੋ, ਰਾਮੇਆਣਾ.


ਰਮਤਿ. ਰਮਣ ਕਰਦਾ ਹੈ. "ਰਾਮੋਰਾਮੁ ਰਮੀਤਿ." (ਮਃ ੪. ਵਾਰ ਕਾਨ) ੨. ਰਾਮ- ਇਤਿ.


ਦੇਖੋ, ਰਮ। ੨. ਸੁੰਦਰ. ਮਨੋਹਰ. ਦੇਖੋ, ਰਮ੍ਯ. "ਰਾਮ ਨਾਮੁ ਰਮੁ ਰਵਿ ਰਹੇ." (ਮਃ ੪. ਵਾਰ ਕਾਨ)


ਰਮਜ਼ ਦਾ ਬਹੁਵਚਨ. ਦੇਖੋ, ਰਮਜ. "ਪਰਸਪਰ ਕਰਤੇਭਏ ਰਮੂਜ." (ਗੁਪ੍ਰਸੂ)


ਗਏ. ਵਿਚਰੇ. ਦੇਖੋ, ਰਮਣਾ. "ਬਿਨ ਹਰਿ- ਭਗਤਿ ਨ ਮੁਕਤਿ ਹੋਇ, ਇਉ ਕਹਿ ਰਮੇ ਕਬੀਰ." (ਸ. ਕਬੀਰ) ਕਬੀਰ (ਬਜ਼ੁਰਗ) ਇਉਂ ਆਖ ਗਏ ਹਨ.¹