ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਨਕਕਲਾ.


ਪੂ. ਸੰਗ੍ਯਾ- ਕੱਛੀ. ਬਗਲ. ਕਾਂਖ. "ਕਨਿਯਾ ਬਿਖੈ ਕ੍ਰੀਚਕਨ ਧਾਰੈ." (ਚਰਿਤ੍ਰ ੧੮੪) ਭੀਮਸੇਨ ਕੀਚਕ ਅਤੇ ਉਸ ਦੇ ਭਾਈਆਂ ਨੂੰ ਕੱਛੀ ਵਿੱਚ ਧਾਰਦਾ ਹੈ। ੨. ਉਛੰਗ. ਗੋਦੀ। ੩. ਜੱਫੀ. ਕੌਰੀ। ੪. ਦੇਖੋ, ਕਨ੍ਯਾ.


ਦੇਖੋ, ਕਣੀ.


ਕੌਰੀ. ਜੱਫੀ. ਦੇਖੋ, ਕਨਿਯਾ ੩. "ਸਾਦਰ ਸੋ ਨਿਜ ਭਰ ਕਰ ਕਨੀਆ." (ਨਾਪ੍ਰ)


ਫ਼ਾ. [کنیز] ਸੰਗ੍ਯਾ- ਦਾਸੀ. ਟਹਿਲਣ। ੨. ਕਨ੍ਯਾ.


ਦੇਖੋ, ਕਨੇਰ.


ਸਿੰਧੀ. ਕੰਨ. ਕਰ੍‍ਣ. ਕਾਨ.


ਸੰਗ੍ਯਾ- ਕਣਕਾ. ਜ਼ਰ੍‍ਰਾ. "ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿਂਗੇ." (ਅਕਾਲ) ੨. ਚਿੰਗਾੜੀ. ਵਿਸਫੁਲਿੰਗ. "ਜੈਸੇ ਏਕ ਆਗ ਤੇ ਕਨੂਕਾ ਕੋਟਿ ਆਗ ਉਠੈਂ." (ਅਕਾਲ)