ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਖਨਿ ਅਤੇ ਖਾਨਿ. ਸੰਗ੍ਯਾ- ਆਕਰ. ਖਾਨ. ਕਾਨ. "ਵਚਨ ਭਨੇ ਗੁਨਖਾਨਿ." (ਗੁਪ੍ਰਸੂ) ੨. ਜੀਵਾਂ ਦੀ ਯੋਨਿ ਦਾ ਵਿਭਾਗ. "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਾਈ) ੩. ਗਿਜਾ. ਭੋਜਨ. ਆਹਾਰ. "ਜੈਸੀ ਲਸਨ ਕੀ ਖਾਨਿ." (ਸ. ਕਬੀਰ)


ਦੇਖੋ, ਖਾਨਬਹਾਦੁਰ। ੨. ਸ਼੍ਰੀ ਗੁਰੂ ਅਮਰਦੇਵ ਦਾ ਇੱਕ ਪ੍ਰੇਮੀ ਸਿੱਖ.