ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਯਮ ਦਾ. ਯਮ ਸੰਬੰਧੀ. "ਤਿਸ ਨਾਰੀ ਕੋ ਦੁਖ ਨ ਜਮਾਨੈ." (ਗਉ ਮਃ ੫) ੨. ਅ਼. [زمانہ] ਜ਼ਮਾਨਹ. ਸੰਗ੍ਯਾ- ਸਮਾਂ. ਵੇਲਾ. "ਅਹੈ ਵਧ ਘਾਟੇ ਕੋ ਸੋਊ ਜਮਾਨਾ." (ਨਾਪ੍ਰ) ੩. ਸੰਸਾਰ. ਜਗਤ.


ਦੇਖੋ, ਜਮਾਨਾ। ੨. ਜ਼ਮਾਨੇ ਵਿੱਚ.


ਦੇਖੋ, ਜ੍ਵਾਰ.


ਅ਼. [جمال] ਸੰਗ੍ਯਾ- ਸੁੰਦਰਤਾ. "ਕਿ ਹੁਸਨੁਲਜਮਾਲ ਹੈਂ." (ਜਾਪੁ) ੨. ਖ਼ੂਬੀ. ਗੁਣ. "ਕਰਨੀ ਕਮਲ ਜਮਾਲ." (ਚਉਬੋਲੇ ਮਃ ੫) ਦੇਖੋ, ਚੰਚਲਚੀਤ। ੩. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਅਨੰਨ ਸੇਵਕ। ੪. ਇੱਕ ਪ੍ਰੇਮੀ, ਜੋ ਇਸਲਾਮ ਤ੍ਯਾਗਕੇ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਬਣਿਆ, ਅਤੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. "ਮੀਆਂ ਜਮਾਲ ਨਿਹਾਲ ਹੈ." (ਭਾਗੁ) ੫. ਲਹੌਰ ਨਿਵਾਸੀ ਇੱਕ ਫ਼ਕ਼ੀਰ, ਜੋ ਕਮਾਲ ਦਾ ਭਾਈ ਸੀ. ਇਸ ਦਾ ਦੇਹਾਂਤ ਸਨ ੧੬੫੦ ਵਿੱਚ ਹੋਇਆ ਹੈ.


ਦੇਖੋ, ਰੂਪਕਲਾ.


ਸੰ. ਜਯਪਾਲ. L. Croton liglium. ਇੱਕ ਬਿਰਛ, ਜਿਸ ਦੇ ਫਲਾਂ ਦੇ ਬੀਜਾਂ ਵਿੱਚੋਂ ਤੇਲ ਕੱਢੀਦਾ ਹੈ, ਜੋ ਜੁਲਾਬ ਲਈ ਵਰਤੀਦਾ ਹੈ. ਜਮਾਲਗੋਟਾ ਖ਼ੁਸ਼ਕ, ਬਹੁਤ ਗਰਮ ਤੇ ਤਿੱਖਾ (ਤੀਕ੍ਸ਼੍‍ਣ) ਹੁੰਦਾ ਹੈ. ਇਸ ਦਾ ਵਰਤਣਾ ਸਾਵਧਾਨੀ ਨਾਲ ਵੈਦ੍ਯ ਦੀ ਸਿਖ੍ਯਾ ਅਨੁਸਾਰ ਕਰਨਾ ਚਾਹੀਏ. ਇਹ ਸਰੀਰ ਦੀ ਰਤੂਬਤ ਖ਼ੁਸ਼ਕ ਕਰਦਾ, ਲਹੂ ਅਤੇ ਖਲੜੀ ਦੇ ਰੋਗ ਮਿਟਾਉਂਦਾ ਹੈ.