ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. तर्कण. ਸੰਗ੍ਯਾ- ਤਰਕ ਕਰਨ ਦੀ ਕ੍ਰਿਯਾ. ਬਹਿਸ. ਚਰਚਾ। ੨. ਹ਼ੁੱਜਤਬਾਜ਼ੀ. "ਵੇਦ ਸਾਸਤ੍ਰ ਕਉ ਤਰਕਨ ਲਾਗਾ ਤਤਜੋਗ ਨ ਪਛਾਨੈ." (ਆਸਾ ਮਃ ੫)


ਕ੍ਰਿ- ਤੜਕਣਾ. ਤੜਾਕਾ ਪੈਣਾ. ਦੇਖੋ, ਤਰਕ ੭। ੨. ਤੜਕਾ ਲਾਉਣਾ. ਛਮਕਣਾ। ੩. ਤਰਕ ਕਰਨਾ. ਹ਼ੁੱਜਤ ਕਰਨੀ. ਦੇਖੋ, ਤਰਕਣ। ੪. ਚੁਭਣਾ. ਗਡਣਾ. "ਬਤੀਆਂ ਅਰਿ ਕੀ ਤਰਕੀ ਮਨ ਮੈ." (ਕ੍ਰਿਸਨਾਵ) ੫. ਦੇਖੋ, ਤ੍ਰੱਕਣਾ.