ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਲਾਉਣ ਵਾਲਾ. ਪ੍ਰੇਰਨ ਕਰਤਾ। ੨. ਚਾਲ ਵਾਲਾ. ਚਾਲਾਕ. ਜਿਵੇਂ- ਚਲਵੈਯਾ ਘੋੜਾ.


ਦੇਖੋ, ਚਲ੍ਹਾ। ੨. ਸੰ. ਸੰਗ੍ਯਾ- ਬਿਜਲੀ। ੩. ਲਕ੍ਸ਼੍‍ਮੀ. ਮਾਇਆ.


ਕ੍ਰਿ- ਤੋਰਨਾ. ਹੱਕਣਾ. ਪ੍ਰੇਰਨਾ. ਗਮਨ ਕਰਾਉਣਾ। ੨. ਮਿਟਾਉਣਾ. ਦੂਰ ਕਰਨਾ "ਨ ਚਲੈ ਚਲਾਇਆ." (ਵਾਰ ਮਾਝ ਮਃ ੧) ਕਰਮਫਲ ਕਿਸੇ ਦਾ ਚਲਾਇਆ ਟਲਦਾ ਨਹੀਂ.


ਵਿ- ਚਲਾਇਮਾਨ. ਜੋ ਥਿਰ ਨਹੀ. "ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ." (ਵਾਰ ਮਾਰੂ ੨. ਮਃ ੫) ੨. ਚਲਾਉਣ ਵਾਲਾ.


ਚਲਾਉਂਦਾ ਹੈ। ੨. ਪ੍ਰੇਰਨ ਕਰਦਾ ਹੈ. "ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ." (ਅਨੰਦੁ)


ਸੰਗ੍ਯਾ- ਚਲਣ ਦੀ ਕ੍ਰਿਯਾ. ਚਲਣ ਦਾ ਭਾਵ। ੨. ਗਤਿ. ਚਾਲ। ੩. ਜਿਕਰ. ਪ੍ਰਸੰਗ. "ਮਾਨੁਖ ਕੀ ਕਹੁ ਕੇਤ ਚਲਾਈ?" (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ?


ਵਿ- ਚਲਾਇਮਾਨ ਹੋਇਆ। ੨. ਮਿਟਾਇਆ. "ਕਿਰਤ ਨ ਚਲੈ ਚਲਾਹਾ ਹੇ." (ਮਾਰੂ ਸੋਲਹੇ ਮਃ ੩)