ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੂਟਤ. "ਛੁਟਕਤ ਬਜਰਕਪਾਟ." (ਗਉ ਰਵਿਦਾਸ) ੨. ਅਲਗ ਹੋ ਕੇ. ਤ੍ਯਾਗਕੇ. "ਛੁਟਕਤ ਹੋਇ ਰਵਾਰੈ." (ਸਾਰ ਮਃ ੫) ਹੇ ਕਰਤਾਰ! ਤੇਥੋਂ ਛੁੱਟਕੇ ਜੀਵ ਰਵਾਲ (ਧੂੜ) ਹੋ ਜਾਂਦਾ ਹੈ.


ਸੰਗ੍ਯਾ- ਛੁੱਟਣਾ. ਰਿਹਾਈ. "ਅਸੁਰ ਜਤਨ ਛੁਟਕਨ ਕੋ ਕੀਨੋ." (ਸਲੋਹ)


ਵਿ- ਛੂਟਨੇ ਕਾ ਆਕਾਂਕ੍ਸ਼ੀ. ਛੁਟਕਾਰਾ ਪਾਉਣ ਦੀ ਇੱਛਾ ਵਾਲਾ. "ਕਿਵ ਛੂਟਹਿ ਹਮ ਛੁਟਕਾਕੀ." (ਧਨਾ ਮਃ ੪)


ਸੰਗ੍ਯਾ- ਮੁਕਤਿ. ਰਿਹਾਈ. ਬੰਧਨ ਦਾ ਅਭਾਵ. "ਇਨ ਤੇ ਕਹਹੁ, ਕਵਨ ਛੁਟਕਾਰ." (ਸੁਖਮਨੀ) "ਬਿਨ ਹਰਿਭਜਨ ਨਹੀ ਛੁਟਕਾਰਾ." (ਬਾਵਨ)


ਛੁਡਵਾਉਣ ਲਈ. ਬੰਧਨ ਦੂਰ ਕਰਾਉਣ ਵਾਸਤੇ. ਆਜ਼ਾਦੀ ਹਾਸਿਲ ਕਰਨ ਲਈ. "ਜਾ ਪਹਿ ਜਾਉ ਆਪ ਛੁਟਕਾਵਨਿ, ਤੇ ਬਾਧੇ ਬਹੁ ਫੰਧਾ." (ਗਉ ਕਬੀਰ)


ਛੁਟਗਿਆ. ਮਿਟ ਗਿਆ. ਦੂਰਭਯਾ. "ਬਲ ਛੁਟਕਿਓ ਬੰਧਨ ਪਰੇ." (ਸਃ ਮਃ ੯)


ਛੁਟਗਿਆ. ਮਿਟਿਆ."ਭਰਮ ਸਭ ਛੁਟਕ੍ਯਾ." (ਸਵੈਯੇ ਮਃ ੪. ਕੇ)