ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ਼ਰੀਰ ਨੂੰ ਧੂਨਨ ਕਰਕੇ (ਕੰਬਾਕੇ) ਝੁੱਟੀ ਨਾਲ ਅੱਗੇ ਵਧਣ ਦੀ ਕ੍ਰਿਯਾ, ਜਿਵੇਂ- ਉਹ ਧੁਰਲੀ ਮਾਰਕੇ ਬਾਹਰ ਆਇਆ.


ਕ੍ਰਿ- ਦੇਖੋ, ਧੁਰਲੀ. "ਨਿਕਲਿਆ ਧੁਰਲੀ ਮਾਰ." (ਰਹਮਤਸ਼ਾਹ)


ਸੰਗ੍ਯਾ- ਮੇਘ. ਬੱਦਲ. "ਧਾਵਤ ਤੇ ਧੁਰਵਾ ਸੇ ਦਸੋ ਦਿਸ." (ਚਰਿਤ੍ਰ ੧)


ਦੇਖੋ, ਧੁਰ ੧.


ਸੰ. धुर्यासन्- ਧੁਰ੍‍ਯਾਸਨ. ਉੱਚਾ ਆਸਨ. ਊਂਚੀ ਨਿਸ਼ਸ੍ਤ. "ਧ੍ਰਿਤਧਰ ਧੁਰਾਸ." (ਜਾਪੁ) ਧੀਰਯ ਧਾਰਨ ਵਾਲੀਆਂ ਵਿੱਚੋਂ ਉੱਚਾ ਆਸਨ ਹੈ ਜਿਸ ਦਾ.


ਧੁਰ ਤੋਂ. ਮੁੱਢ ਤੋਂ. ਮੁੱਖ ਅਸਥਾਨ ਤੋਂ. ਦੇਖੋ, ਧੁਰ. "ਆਇਆ ਮਰਣੂ ਧੁਰਾਹੁ." (ਆਸਾ ਮਃ ੪) "ਸਰਬ ਜੀਆ ਸਿਰਿ ਲੇਖ ਧੁਰਾਹੂੰ." (ਸੋਰ ਮਃ ੧)


ਧੁਰ (ਮੁੱਢ) ਤੋਂ. "ਧੁਰਿ ਮਾਰੇ ਪੂਰੇ ਸਤਿਗੁਰੂ." (ਵਾਰ ਗਉ ੧. ਮਃ ੪) ੨. ਦੇਖੋ, ਧੁਰ.


ਡਿੰਗ. ਕਰਜ ਲੈਣ ਵਾਲਾ. ਰਿਣੀ. ਮਕ਼ਰੂਜ.