ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੱਛਕੰਟਕ. ਦੁਧੀਰਾ. ਮਾਹੀਗੀਰ ਪੰਛੀ. "ਥਰਕੰਤ ਰਹਾ ਨਭ ਮੱਛਕਟੰ." (ਦੱਤਾਵ)


ਮਕਰਕੇਤੁ ਮਗਰਮੱਛ ਦਾ ਚਿੰਨ੍ਹ ਹੈ ਜਿਸ ਦੇ ਝੰਡੇ ਪੁਰ, ਕਾਮਦੇਵ.


ਸੰ. मतस्याश. ਸੰਗ੍ਯਾ- ਮੱਛ ਦਾ ਅਸ਼ਨ ਕਰਤਾ. ਮੱਛੀ ਖਾਣ ਵਾਲਾ. ਦੁਧੀਰਾ. ਬਗੁਲਾ. "ਮੱਛ ਚਾਸ ਕਰ ਬੈਠ ਨਿਹਾਰਾ." (ਦੱਤਾਵ)


ਸੰ. ਮਤ੍‌ਸ੍ਯਾ. ਮੱਛੀ। ੨. ਮੱਛ ਅਵਤਾਰ ਰੂਪ ਧਾਰਣ ਵਾਲੀ ਸ਼ਕ੍ਤਿ.


ਦੇਖੋ, ਮਛਲੀ ਬੰਦਰ.


ਮਛਲੀ ਬੰਦਰ ਦੇ ਨਿਵਾਸੀ.


ਸੰ. ਮਸ਼ਕ. ਦੇਖੋ, ਮਸਕ ਅਤੇ ਮਸ਼ਕਕੀਟ. ਇਸ ਦੀ ਮਦੀਨ, ਪਸ਼ੂ ਅਤੇ ਮਨੁੱਖਾਂ ਨੂੰ ਡਸਦੀ ਅਰ ਲਹੂ ਚੂਸਦੀ ਹੈ. ਮੱਛਰ ਦੇ ਜ਼ਹਿਰ ਨਾਲ ਮਲੇਰੀਆ ਤਾਪ ਹੁੰਦਾ ਹੈ। ੨. ਦੇਖੋ, ਮੱਛਰ.


ਦੇਖੋ, ਮਛਰ। ੨. ਦੇਖੋ, ਮਤਸਰ. "ਮਦ ਮੱਛਰ ਅਰੁ ਮਾਨਾ." (ਸਲੋਹ) ਗਰਬ ਈਰਖਾ ਅਤੇ ਵਡਿਆਈ.


ਕ੍ਰਿ- ਮੱਛਰ ਦੀ ਤਰਾਂ ਉਦਾਲੇ ਹੋ ਜਾਣਾ। ੨. ਮੱਛਰ ਵਾਂਙ ਸ਼ੋਰ ਮਚਾਉਣਾ."