ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖਾਨਵਾਲ.


ਸੰਗ੍ਯਾ- ਖਪਤ. ਵਿਨਾਸ਼. "ਮਦ ਮਤਸਰ ਸਾਧੂ ਕੈ ਸੰਗਿ ਖਾਪ." (ਸਾਰ ਮਃ ੫) ਦੇਖੋ, ਕ੍ਸ਼ਿਪ ਧਾ.


ਵਿ- ਕ੍ਸ਼ੇਪਕ. ਫੈਂਕਨੇ ਵਾਲਾ. ਵਗਾਹੁਣ ਵਾਲਾ. "ਖਾਪਕ ਹੈਂ ਸਭ ਤਾਪ." (ਨਾਪ੍ਰ) ੨. ਖਪਾਉਣ ਵਾਲਾ.


ਵਿ- ਖਪਾਉਣ ਵਾਲਾ. ਤਬਾਹ ਕਰਨ ਵਾਲਾ. "ਹਣ੍ਯੋ ਕਾਪਟੰ ਖਾਪਟੰ." (ਪਾਰਸਾਵ)


ਕ੍ਰਿ- ਖਪਾਉਣਾ. ਨਾਸ਼ ਕਰਨਾ। "ਅੰਤਕਾਲ ਸੋਈ ਖਾਪਨਹਾਰਾ." (ਚੌਬੀਸਾਵ) ੨. ਕ੍ਸ਼ੇਪਣ. ਫੈਂਕਣਾ. ਵਗਾਹੁਣਾ.


ਦੇਖੋ, ਖਪਰ ੨. "ਫੂਟੈ ਖਾਪਰੁ ਭੀਖ ਨ ਭਾਇ." (ਰਾਮ ਅਃ ਮਃ ੧) ੨. ਦੇਖੋ, ਖਪਰ ੧. "ਖਿੰਥਾ ਜਲਿ ਕੋਇਲਾ ਭਈ ਖਾਪਰ ਫੂਟਮਫੂਟ." (ਸ. ਕਬੀਰ) ਕੰਥਾ (ਦੇਹ) ਜਲਕੇ ਕੋਇਲਾ ਹੋ ਗਈ ਅਤੇ ਕਪਾਲ ਖੰਡ ਖੰਡ ਹੋ ਗਿਆ.


ਖਪੇ. ਤਬਾਹ ਹੋਏ. "ਮਾਇਆ ਮਹਿ ਖਾਪੇ." (ਭੈਰ ਕਬੀਰ)