ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਰਕ ਸ਼ਾਸਤ੍ਰ ਦਾ ਇ਼ਲਮ. ਖੰਡਨ ਮੰਡਨ ਦੀ ਵਿਦ੍ਯਾ. ਦੇਖੋ, ਤਰਕਸ਼ਾਸਤ੍ਰ.

ਸੰਗ੍ਯਾ- ਤੜਕਾ. ਭੋਰ. ਪ੍ਰਾਤਹਕਾਲ। ੨. ਛਮਕਾ. ਘੀ ਤਪਾਕੇ ਕਿਸੇ ਵਸਤੁ ਨੂੰ ਭੁੰਨਣ ਦੀ ਕ੍ਰਿਯਾ। ੩. ਅ਼. [ترکہ] ਛੱਡਿਆ ਹੋਇਆ ਸਾਮਾਨ। ੪. ਮੁਰਦੇ ਦਾ ਉਹ ਮਾਲ ਧਨ, ਜੋ ਉਸ ਨੇ ਮਰਨ ਵੇਲੇ ਪਿੱਛੇ ਛੱਡਿਆ ਹੈ.

ਸੰਗ੍ਯਾ- ਤੜਕਾ. ਭੋਰ. ਪ੍ਰਾਤਹਕਾਲ। ੨. ਛਮਕਾ. ਘੀ ਤਪਾਕੇ ਕਿਸੇ ਵਸਤੁ ਨੂੰ ਭੁੰਨਣ ਦੀ ਕ੍ਰਿਯਾ। ੩. ਅ਼. [ترکہ] ਛੱਡਿਆ ਹੋਇਆ ਸਾਮਾਨ। ੪. ਮੁਰਦੇ ਦਾ ਉਹ ਮਾਲ ਧਨ, ਜੋ ਉਸ ਨੇ ਮਰਨ ਵੇਲੇ ਪਿੱਛੇ ਛੱਡਿਆ ਹੈ.

ਦੇਖੋ, ਤਰਕਾਰੀ ੩.

ਸੰਗ੍ਯਾ- ਤਰ ਕੜ੍ਹੀ. ਭਾਜੀ. ਲਾਵਣ। ੨. ਉਹ ਵਸਤੁ ਜਿਸ ਦੀ ਭਾਜੀ ਬਣਾਈ ਜਾਵੇ। ੩. ਸੰ. ਤਰ੍‍ਕਾਰਿ. ਕੱਦੂ. ਅੱਲ. ਘੀਆ.