ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਛੁੱਟੀ. ਅਲਗ ਹੋਈ. ਟੁੱਟੀ. "ਝੂਠੇ ਕੀ ਰੇ ਝੂਠ ਪਰੀਤਿ ਛੁਟਕੀ." (ਦੇਵ ਮਃ ੫) ੨. ਬੰਧਨ ਰਹਿਤ ਹੋਈ. "ਗੁਰ ਸਤਿਗੁਰ ਪਾਛੈ ਛੁਟਕੀ." (ਦੇਵ ਮਃ ੪) ੩. ਹੱਥੋਂ ਨਿਕਲੀ.


ਬੰਧਨ ਰਹਿਤ ਹੋਵੰਤ. ਛੁਟਕਾਰਾ ਪਾਉਂਦਾ ਹੈ। ੨. ਫੁੱਟਕੇ ਵਹਿੰਦਾ ਹੈ. ਵਗਦਾ ਹੈ. "ਅਮ੍ਰਿਤ ਪ੍ਰਵਾਹ ਛੁਟਕੰਤ ਸਦ ਦ੍ਵਾਰ ਜਿਸ." (ਸਵੈਯੇ ਮਃ ੪. ਕੇ)


ਕ੍ਰਿ- ਬੰਧਨਰਹਿਤ ਹੋਣਾ. ਆਜ਼ਾਦ ਹੋਣਾ. ਖਲਾਸ ਹੋਣਾ.


ਕ੍ਰਿ- ਛੋਟਾਪਨ. ਛੁਟਿਆਈ. ਲਘੁਤਾ। ੨. ਓਛਾਪਨ. ਤੁੱਛਤਾ.