ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਸ੍‍ਪੰਦਨ. ਉਛਲਣਾ. ਕੁੱਦਣਾ. ਟੱਪਣਾ.


ਦੇਖੋ, ਪੁਨਹ.


ਦੇਖੋ, ਪੁਨਹਾ. ਗੁਰੂ ਗ੍ਰੰਥਸਾਹਿਬ ਜੀ ਵਿੱਚ "ਫੁਨਹੇ ਮਹਲਾ ੫" ਸਿਰਲੇਖ ਹੇਠ ਜੋ ਬਾਣੀ ਹੈ. ਸੋ ਪੁਨਹਾ ਛੰਦ ਹੈ. ਇਸੇ ਦਾ ਦੂਜਾ ਨਾਉਂ ਫੁਨਹਾ ਹੈ.


ਵ੍ਯ- ਪੁਨਃ. ਫਿਰ. ਦੇਖੋ, ਪੁਨਹ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) "ਤਜਿ ਅਭਿਮਾਨੁ ਮੋਹ ਮਾਇਆ ਫੁਨਿ." (ਗਉ ਮਃ ੯)


ਸੰਗ੍ਯਾ- ਭੂਆ ਦਾ ਪਤਿ. ਪਿਤਾ ਦੀ ਭੈਣ ਦਾ ਸ੍ਵਾਮੀ.