ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [اخذ] ਅਖ਼ਜ. ਸੰਗ੍ਯਾ- ਲੈਣਾ। ੨. ਪਕੜਨਾ. ਗ੍ਰਹਣ ਕਰਨਾ. ਫੜਨਾ.


ਵਿ- ਬਲਵਾਨ. ਪ੍ਰਬਲ। ੨. ਖੱਡ (ਛਿਦ੍ਰ) ਰਹਿਤ. ਸਾਬਤ.


ਫ਼ਾ. [اختر] ਸੰਗ੍ਯਾ- ਤਾਰਾ. ਨਛਤ੍ਰ. "ਰੌਸ਼ਨਦਿਮਾਗ ਅਖ਼ਤਰ." (ਰਾਮਾਵ) ੨. ਸ਼ਕੁਨ. ਫਾਲ। ੩. ਝੰਡਾ. ਨਿਸ਼ਾਨ.


ਦੇਖੋ, ਆਖਤਾ.


ਦੇਖੋ, ਇਖ਼ਤ੍ਯਾਰ.