ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ضمیِمہ] ਜਮੀਮਾ. ਸੰਗ੍ਯਾ- ਵਾਧੂਪਤ੍ਰ. ਇੱਕ ਲਿਖਤ ਦੇ ਨਾਲ ਲਾਇਆ ਹੋਇਆ ਕ੍ਰੋਡਪਤ੍ਰ. Appendix.


ਅ਼. [ضمیِر] ਜਮੀਰ. ਸੰਗ੍ਯਾ- ਅੰਤਹਕਰਣ ਦੀ ਵਿਵੇਕਸ਼ਕਤਿ. Conscience । ੨. ਦਿਲ। ੩. ਦਿਲ ਦੀ ਬਾਤ.


ਸੰ. ਯਮ. ਮੌਤ ਦਾ ਦੇਵਤਾ. ਧਰਮਰਾਜ."ਜਿਨਿ ਜਮੁ ਕੀਤਾ ਸੋ ਸੇਵੀਐ." (ਵਾਰ ਵਡ ਮਃ ੩)


ਯਮੁਨਾ ਨਦੀ. ਦੇਖੋ, ਜਮਨਾ. "ਦੁਤੀਆ ਜਮੁਨ ਗਏ." (ਤੁਖਾ ਛੰਤ ਮਃ ੪) ਕੁਰੁਕ੍ਸ਼ੇਤ੍ਰ ਤੋਂ ਦੂਸਰੇ ਤੀਰਥ ਯਮੁਨਾ ਪੁਰ ਗਏ। ੨. ਯੋਗਮਤ ਅਨੁਸਾਰ ਪਿੰਗਲਾ ਨਾੜੀ ਵਿੱਚ ਚਲਦਾ ਸ੍ਵਰ. "ਉਲਟੀ ਗੰਗਾ ਜਮੁਨ ਮਿਲਾਵਉ." (ਗਉ ਕਬੀਰ)


ਯਮੁਨਾ ਨਦੀ ਦੇ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)


ਦੇਖੋ, ਜਮਨਾ.