ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ترّقی] ਸੰਗ੍ਯਾ- ਰਕ਼ੀ (ਉੱਪਰ ਚੜ੍ਹਨ) ਦਾ ਭਾਵ. ਵ੍ਰਿੱਧੀ. ਉਂਨਤੀ.


ਅ਼. [ترکیِب] ਸੰਗ੍ਯਾ- ਮਿਲਾਉਣ ਦਾ ਭਾਵ। ੨. ਜਤਨ. ਉਪਾਯ। ੩. ਰਚਨਾ। ੪. ਸੰਯੋਗ. ਮੇਲ। ੫. ਯੁਕ੍ਤਿ.


ਦੇਖੋ, ਤਰਕ ੪.


ਸੰਗ੍ਯਾ- ਤਰੰਗ. ਲਹਿਰ. "ਮਨ ਸਾਂਤ ਸਦਾ ਇਨ ਤੇ ਤਰਖਾ." (ਨਾਪ੍ਰ) ੨. ਤ੍ਰਿਖਾ. ਪ੍ਯਾਸ। ੩. ਇੱਛਾ. ਵਾਸਨਾ.