ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਲਨ ਕਰਕੇ. ਚੂਰਕੇ. ਦੇਖੋ, ਦਲਿਮਲਿ। ੨. ਦੇਖੋ, ਦਲੀ ੨। ੩. ਦੇਖੋ, ਡਲੀ.


ਵਿ- ਦਲਿਆ ਹੋਇਆ. ਕੁਚਲਿਆ ਹੋਇਆ। ੨. ਹੀਣੀ ਜਾਤਿ ਵਾਲਾ, ਜੋ ਉੱਚੀ ਜਾਤਾਂ ਤੋਂ ਪੈਰਾਂ ਹੇਠ ਦਲਿਆ ਗਿਆ ਹੈ.


ਦੇਖੋ, ਦਰਿਦ੍ਰ.


ਦਲਮਲਕੇ. ਚਕਨਾਚੂਰ ਕਰਕੇ. "ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ." (ਰਾਮ ਬੇਣੀ) ਦੈਤਰੂਪ ਅਵਗੁਣਾਂ ਨੂੰ ਗੁਰਉਪਦੇਸ਼ ਦ੍ਵਾਰਾ ਨਾਸ਼ ਕਰਕੇ ਗ੍ਯਾਨ ਦੀ ਪ੍ਰਾਪਤੀ ਹੋਈ ਹੈ.


ਵਿ- ਦਲਨ ਕਰਿੰਦਾ. "ਦੋਖ ਕੇ ਦਲਿੰਦਾ." (ਗ੍ਯਾਨ)


ਵਿ- ਦਲਨ ਕਰਤਾ. "ਕਿ ਸਰਬੰ ਦਲੀ ਹੈ." (ਜਾਪੁ) ੨. ਦਲ (ਸੈਨਾ) ਵਾਲਾ। ੩. ਪੱਤੇ ਵਾਲਾ। ੪. ਸੰਗ੍ਯਾ- ਬਿਰਛ.