ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਕ੍ਸ਼੍‍ਕ. ਤਖਾਣ. ਤਰਾਸ਼ਣ ਵਾਲਾ। ੨. ਫ਼ਾ. [ترخان] ਬਾਦਸ਼ਾਹੀ ਮਨਸਬਦਾਰ, ਜਿਸ ਨੂੰ ਤਅ਼ਜੀਮ ਦਿੱਤੀ ਜਾਵੇ ਅਤੇ ਜੋ ਕਿਸੇ ਅਪਰਾਧ ਵਿੱਚ ਸਿਪਾਹੀਆਂ ਦੇ ਹਵਾਲੇ ਨਾ ਹੋਵੇ। ੩. ਪੰਜ ਹਜ਼ਾਰੀ ਮਨਸਬਦਾਰ.


ਦੇਖੋ, ਤਰਕਸ.


ਦੇਖੋ, ਝਾੜੀ ਸਾਹਿਬ.


ਸੰ. तर्ज. ਧਾ- ਦੋਸ ਲਾਉਣਾ, ਡਰਾਉਣਾ, ਤਾੜਨਾ, ਮਖ਼ੌਲ ਕਰਨਾ। ੨. ਅ਼. [طرز] ਤ਼ਰਜ਼. ਸੰਗ੍ਯਾ- ਸ਼ਕਲ. ਸੂਰਤ। ੩. ਪ੍ਰਕਾਰ. ਤ਼ਰਹ਼। ੪. ਰੀਤਿ. ਢੰਗ। ੫. ਰਚਨਾ. ਬਨਾਵਟ। ੬. ਤਰੁ (ਬਿਰਛ) ਤੋਂ ਪੈਦਾ ਹੋਇਆ, ਕੁੰਦਾ. ਦੇਖੋ, ਤਰਜ ਬਾਸਨੀ.


ਤਰ੍‍ਜਨ. ਸੰਗ੍ਯਾ- ਤਾੜਨ ਦੀ ਕ੍ਰਿਯਾ. ਧਮਕੀ। ੨. ਕ੍ਰੋਧ. ਦੇਖੋ, ਤਰਜ.