ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੋਕ. ਜਲੌਕਾ। ੨. ਚਿੱਚੜੀ. ਚਰਮਕ੍ਰਿਮਿ. "ਗਲਿਚਮੜੀ ਜਉ ਛੋਡੈ ਨਾਹੀ." (ਆਸਾ ਮਃ ੫) ਭਾਵ- ਪਦਾਰਥਾਂ ਦੀ ਲਾਲਸਾ.


ਵਿ- ਗਲਿਆ ਹੋਇਆ. "ਗਲਿਤ ਅੰਗ ਪੰਛੀ ਤਬੈ." (ਚਰਿਤ੍ਰ ੨੧੭) ੨. ਦੇਖੋ, ਗਲਤ। ੩. ਦੇਖੋ, ਗਲਿਤ ਗੈਵਰ.


ਉਹ ਕੌੜ੍ਹ, ਜਿਸ ਤੋਂ ਅੰਗਾਂ ਵਿੱਚੋਂ ਲਹੂ ਰਾਧ ਆਦਿ ਚੁਇਪਵੇ ਅਤੇ#ਅੰਗ ਝੜਨ ਲੱਗ ਪੈਣਾ. [جُزام] ਜ਼ੁਜਾਮ. Lepprosy. ਵਡਾਰੋਗ. ਇਸ ਦੇ ਕਾਰਣ ਹਨ- ਮਾਤਾ ਪਿਤਾ ਦੇ ਵੀਰਜ ਵਿੱਚ ਵਿਗਾੜ ਹੋਣਾ, ਆਤਸ਼ਕ ਰੋਗ ਹੋਣਾ, ਗਲੀ ਸੜੀ ਮੱਛੀ ਆਦਿ ਖਾਣੀ, ਕੁਸ੍ਠ ਰੋਗ ਵਾਲੇ ਦੀ ਛੂਤ ਲੱਗਣੀ, ਲਹੂ ਨੂੰ ਵਿਗਾੜਨ ਵਾਲੇ ਪਦਾਰਥ ਖਾਣੇ ਪੀਣੇ, ਮਲ ਮੂਤ੍ਰ ਵਮਨ ਦਾ ਵੇਗ ਰੋਕਣਾ ਆਦਿਕ.#ਇਸ ਭਿਆਨਕ ਬੀਮਾਰੀ ਦਾ ਲਹੂ ਤੇ ਬੁਰਾ ਅਸਰ ਹੁੰਦਾ ਹੈ, ਆਦਮੀ ਦੀ ਸ਼ਕਲ ਡਰਾਵਨੀ ਹੋ ਜਾਂਦੀ ਹੈ, ਹੱਥਾਂ ਪੈਰਾਂ ਦੀਆਂ ਉਂਗਲੀਆਂ ਤੇ ਸੋਜ ਆ ਜਾਂਦੀ ਹੈ, ਪੀਪ ਪੈ ਕੇ ਅੰਗ ਝੜਨ ਲਗ ਪੈਂਦੇ ਹਨ, ਨੱਕ ਬਹਿ ਜਾਂਦਾ ਹੈ, ਸੁਰ ਘੱਘਾ ਹੋ ਜਾਂਦਾ ਹੈ, ਪਾਸ ਬੈਠੇ ਬਦਬੂ ਤੋਂ ਘ੍ਰਿਣਾ ਕਰਦੇ ਹਨ.#ਵੈਦਕ ਅਨੁਸਾਰ ਇਸ ਦੇ ੧੮. ਭੇਦ ਹਨ, ਜਿਨ੍ਹਾਂ ਵਿੱਚ ਫੁਲਬਹਰੀ ਪਾਉਂ ਚੰਬਲ ਦੱਦ ਆਦਿਕ ਭੀ ਗਿਣੇ ਹਨ, ਪਰ ਸਭ ਤੋਂ ਵੱਡਾ ਭੈਦਾਇਕ ਇਹ ਗਲਿਤਕੁਸ੍ਠ ਹੈ. ਜਦ ਇਹ ਪਤਾ ਲੱਗ ਜਾਵੇ ਕਿ ਕੁਸ੍ਠ ਹੋ ਗਿਆ ਹੈ, ਤਦ ਬਿਨਾ ਢਿੱਲ ਵਿਦ੍ਵਾਨ ਤਜਰਬੇਕਾਰ ਹਕੀਮ ਵੈਦ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਏ. ਇਸ ਰੋਗ ਦੇ ਸਾਧਾਰਣ ਉਪਾਉ ਇਹ ਹਨ-#(੧) ਰੋਗੀ ਨੂੰ ਵਸੋਂ ਤੋਂ ਬਾਹਰ ਖੁਲ੍ਹੀ ਹਵਾ ਵਿੱਚ ਰੱਖਣਾ.#(੨) ਨਿੰਮ ਦੇ ਪੱਤੇ ਉਬਾਲਕੇ ਉਸ ਪਾਣੀ ਨਾਲ ਇਸ਼ਨਾਨ ਕਰਾਉਣਾ.#(੩) ਛੋਲਿਆਂ ਦੇ ਬਣੇ ਪਦਾਰਥ ਬਹੁਤ ਕਰਕੇ ਖਾਣ ਨੂੰ ਦੇਣੇ.#(੪) ਜਖਮਾਂ ਨੂੰ ਚੰਗੀ ਤਰਾਂ ਸਾਫ ਕਰਕੇ ਮਰਮਹਪੱਟੀ ਲਾਉਣੀ.#(੫) ਬ੍ਰਹਮਡੰਡੀ, ਗੋਰਖਮੁੰਡੀ, ਚਰਾਯਤਾ, ਸ਼ੁੱਧ ਗੰਧਕ ਆਦਿਕ ਦਾ ਸੇਵਨ ਕਰਾਉਣਾ.#(੬) ਉਸ਼ਬੇ ਦਾ ਕਾੜ੍ਹਾ ਪਿਆਉਣਾ.#(੭) ਚਾਲ ਮੋਗਰਾ ਆਯਲ Chaulmoogra oil ਪੰਜ ਪੰਜ ਬੂੰਦਾਂ ਦਿਨ ਵਿੱਚ ਤਿੰਨ ਵਾਰ ਦੇਣੀਆਂ ਅਤੇ ਇਸ ਦਾ ਸੁੱਜੇ ਅੰਗਾਂ ਤੇ ਮਲਣਾ.#(੮) ਨਿੰਮ ਦਾ ਤੇਲ ਦਸ ਦਸ ਬੂੰਦਾਂ ਪਿਆਉਣਾ.#(੯) ਬਾਇਬੜਿੰਗ ਸਾਢੇ ਪੰਜ ਤੋਲੇ, ਪੀਲੀ ਹਰੜ ਦੀ ਛਿੱਲ ਦੋ ਤੋਲੇ, ਖੱਸੀ ਆਉਲੇ ਸੱਤ ਤੋਲੇ, ਚਿੱਟੀ ਤ੍ਰਿਬੀ ਸੋਲਾਂ ਤੋਲੇ, ਇਹ ਔਖਧਾਂ ਜੁਦੀ ਜੁਦੀ ਪੀਸ ਕਪੜਛਾਣ ਕਰਕੇ ਦੂਣੇ ਤੋਲ ਦਾ ਪੁਰਾਣਾ ਗੁੜ ਮਿਲਾਕੇ ਸੁਪਾਰੀ ਦੇ ਆਕਾਰ ਦੀ ਗੋਲੀਆਂ ਕਰਕੇ ਸਵੇਰ ਵੇਲੇ ਗਰਮ ਜਲ ਨਾਲ ਇੱਕ ਗੋਲੀ ਨਿੱਤ ਦੇਣੀ. "ਗਲਿਤਕੁਸ੍ਟ ਉਪਜਾ ਦੁਸਟਨ ਤਨ." (ਚਰਿਤ੍ਰ ੪੦੫)


ਵਿ- ਗਲਿਤ (ਟਪਕਰਿਹਾ) ਹੈ ਮਦ ਜਿਸ ਦਾ, ਐਸਾ ਗਜਵਰ. ਜਿਸ ਦੇ ਗੰਡਸਥਲਾਂ ਤੋਂ ਮਦ ਚੁਇ ਰਿਹਾ ਹੈ ਐਸਾ ਉੱਤਮ ਹਸ੍ਤੀ (ਹਾਥੀ). "ਗਲਿਤਗੈਵਰ ਜ੍ਯੋਂ ਜੁੱਟੈ." (ਪਾਰਸਾਵ) "ਗਲਿਤ ਦੁਰਦ ਮਦ ਚੜ੍ਯੋ." (ਪਾਰਸਾਵ)


ਵਿ- ਗਾਲਨ ਵਾਲਾ.


ਸੰਗ੍ਯਾ- ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. "ਸਿਰ ਧਰਿ ਤਲੀ ਗਲੀ ਮੋਰੀ ਆਉ." (ਸਵਾ ਮਃ ੧) "ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?" (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨. ਵਿ- ਸੜੀ. ਤ੍ਰੱਕੀ. ਗਲਿਤ। ੩. ਗੱਲੀ. ਗੱਲਾਂ ਨਾਲ. ਬਾਤੋਂ ਸੇ. "ਗਲੀ ਹੌ ਸੋਹਾਗਣਿ ਭੈਣੇ!" (ਆਸਾ ਪਟੀ ਮਃ ੧) "ਗਲੀ ਸੈਲ ਉਠਾਵਤ ਚਾਹੈ." (ਟੋਡੀ ਮਃ ੫) ੪. ਗਲੀਂ. ਗਲਾਂ ਵਿੱਚ. "ਇਕਨਾ ਗਲੀ ਜੰਜੀਰੀਆ." (ਵਾਰ ਆਸਾ)