ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਜਾਮਤ ਬਰਨਾਲਾ (ਰਾਜ ਪਟਿਆਲਾ) ਵਿੱਚ ਜੋਗੇ ਦੇ ਪਾਸ ਰੱਲਾ ਪਿੰਡ ਹੈ. ਇਥੇ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਵਿੱਚ ਵਿਚਰਦੇ ਹੋਏ ਵਿਰਾਜੇ ਹਨ, ਭਾਈ ਸੰਤੋਖ ਸਿੰਘ ਨੇ ਇਸ ਦਾ ਨਾਉਂ ਰਲਿਯਾ ਲਿਖਿਆ ਹੈ.


ਸੰਗ੍ਯਾ- ਮਿਲਾਪ. ਮੇਲ। ੨. ਰਲਾਉਣ ਦਾ ਭਾਵ.


ਕ੍ਰਿ- ਮਿਲਾਉਣਾ. ਸ਼ਾਮਿਲ ਕਰਨਾ. "ਸੋ ਜਨੁ ਰਲਾਇਆ ਨਾ ਰਲੈ, ਜਿਸੁ ਅੰਤਰਿ ਬਿਬੇਕ." (ਸ੍ਰੀ ਮਃ ੩)


ਵਿ- ਰਲ ਗਿਆ. ਅਭੇਦ ਹੋਇਆ. "ਸਚੁ ਸੇਵਨਿ, ਸੇ ਸਚੁ ਰਲਾਧਿਆ." (ਮਃ ੪. ਵਾਰ ਗਉ ੧)


ਰਲਕੇ. ਮਿਲਕੇ। ੨. ਦੇਖੋ, ਰਲੀ.