ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਾਣੀਐ. ਲਖੀਐ. "ਅਲਖ ਪ੍ਰਭੁ ਲਾਖੀਐ." (ਮਃ ੪. ਵਾਰ ਸ੍ਰੀ)

ਲੱਖਾ ਦਾ. "ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ." (ਆਸਾ ਧੰਨਾ) ੨. ਲੱਖਾਂ ਨੂੰ. "ਸੁਵਾਸੁ ਕਰੈ ਲਾਖੀਣਾ." (ਭਾਗੁ) ਲੱਖਾਂ ਨੂੰ ਸੁਗੰਧਿਤ ਕਰਦਾ ਹੈ.

ਦੇਖੋ, ਲਾਖ। ੨. ਸੰ. ਲਕ੍ਸ਼੍ਯ. ਇਰਾਦਾ. ਮੰਤਵ੍ਯ. "ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ." (ਮਾਰੂ ਮਃ ੪)

ਲਖਦਾ (ਦੇਖਦਾ) ਹੈ। ੨. ਜਾਣਦਾ ਹੈ. "ਤਾਕੀ ਗਤਿ ਮਿਤਿ ਕੋਇ ਨਾ ਲਾਖੈ." (ਸੁਖਮਨੀ) ੨. ਲਾਖੋ, ਲੱਖਾਂ ਹੀ. "ਭਸਮ ਕਰੈ ਲਸਕਰ ਕੋਟਿ ਲਾਖੈ." (ਸੁਖਮਨੀ)

ਸੰਗ੍ਯਾ- ਲਗਣ ਦਾ ਭਾਵ। ੨. ਵਿ- ਲਗਨ. "ਹਰਿਚਰਨੀ. ਤਾਕਾ ਮਨੁ ਲਾਗ." (ਬਿਲਾ ਮਃ ੫) ੩. ਸੰਗ੍ਯਾ- ਚੇਪ. ਗੂੰਦ ਆਦਿ। ੪. ਵੈਰ. ਦੁਸ਼ਮਨੀ। ੫. ਪਿੱਛਾ. ਤਆ਼ਕ਼ੁਬ. "ਤ੍ਰਿਯ ਕੀ ਲਾਗ ਨ੍ਰਿਪਤ ਹੂੰ ਕਰੀ." (ਚਰਿਤ੍ਰ ੫੫) ੬. ਪਾਹ. ਪਾਣ। ੭. ਪਿਆਰ. ਪ੍ਰੀਤਿ। ੮. ਲਾਗੀ ਦਾ ਹੱਕ। ੯. ਵ੍ਯਤੀਕ. ਤੋੜੀ. ਤਕ. "ਲਾਗ ਜੈਹੌਂ ਤਹਾਂ ਭਾਗ ਜੈਹੋਂ ਜਹਾਂ." (ਰਾਮਾਵ) ਤਹਾਂ ਲਗ ਜਾਵਾਂਗਾ.

ਕ੍ਰਿ. ਵਿ- ਲੱਗਣ ਪੁਰ. "ਲਾਗਤ ਲੇਇ ਉਸਾਸ." (ਸ. ਕਬੀਰ) ੨. ਸੰਗ੍ਯਾ- ਕਿਸੇ ਵਸਤੁ ਪੁਰ ਖਰਚ ਆਇਆ ਧਨ। ੩. ਕ੍ਰਿ. ਵਿ- ਲੱਗਣ ਸਾਰ. ਲਗਦੇ ਹੀ.