ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਕ੍ਸ਼੍ਯ.


ਸੰ. ਅਕ੍ਸ਼੍‍ਰ. ਸੰਗ੍ਯਾ- ਵਰਣ. ਹ਼ਰਫ਼ ਬਾਣੀ ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ. "ਅਖਰ ਕਾ ਭੇਉ ਨ ਲਹੰਤ." (ਵਾਰ ਸਾਰ ਮਃ ੧) ੨. ਵਿ- ਜੋ ਖਰਦਾ ਨਹੀਂ. ਅਵਿਨਾਸ਼ੀ। ੩. ਸੰਗ੍ਯਾ- ਪਾਰਬ੍ਰਹਮ. ਇੱਕਰਸ ਰਹਿਣ ਵਾਲਾ ਕਰਤਾਰ.¹ "ਏ ਅਖਰ ਖਿਰਿ ਜਾਂਹਿਗੇ, ਓਇ ਅਖਰ ਇਨ ਮਹਿ ਨਾਹਿ." (ਗਉ ਕਬੀਰ, ਬਾਵਨ) ੪. ਸੰਗ੍ਯਾ- ਉਪਦੇਸ਼. "ਅਖਰ ਨਾਨਕ ਅਖਿਓ ਆਪਿ." (ਵਾਰ ਮਾਝ ਮਃ ੧) ੫. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ. "ਕਵਣੁ ਸੁ ਅਖਰੁ ਕਵਣ ਗੁਣੁ ਕਵਣੁ ਸੁ ਮਣੀਆ ਮੰਤੁ." (ਸ. ਫਰੀਦ) ੬. ਨਾਮਮਾਤ੍ਰ. ਓਹ ਪਦਾਰਥ ਜੋ ਸੰਗ੍ਯਾ ਰੱਖਦੇ ਹਨ. "ਦ੍ਰਿਸਟ ਮਾਨ ਅਖਰ ਹੈ ਜੇਤਾ." (ਬਾਵਨ)


ਦੇਖੋ, ਅਖਰ.


ਸੰਗ੍ਯਾ- ਵ੍ਯਾਕਰਣ ਵਿਦ੍ਯਾ. "ਅਖਰ ਕਾ ਭੇਉ ਨ ਲਹੰਤ" (ਵਾਰ ਸਾਰ ਮਃ ੧) ੨. ਵਾਕ੍ਯ ਦਾ ਤਾਤਪਰ੍‍ਯ (ਮਤਲਬ).


ਸੰ. अखर्ब. ਵਿ- ਖਰਬ ਗਿਣਤੀ ਤੋਂ ਬਾਹਰ, ਭਾਵ- ਬੇਸ਼ੁਮਾਰ ਬੇਅੰਤ। ੨. ਜੋ ਨਹੀਂ ਖਰਬ (ਛੋਟਾ). ਵਡਾ. "ਗਰਬ ਅਖਰਬ ਦੂਰ ਹਨਐਗਯੋ." (ਚੰਦ੍ਰਾਵ) ੩. ਲੰਮਾ. ਜੋ ਖਰ੍‍ਬ (ਬਾਂਉਨਾਂ) ਨਹੀਂ.