ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कान्यकुब्ज ਕਾਨ੍ਯਕੁਬ੍‌ਜ. ਸੰਗ੍ਯਾ- ਯੂ. ਪੀ. ਦੇ ਇ਼ਲਾਕੇ. ਜ਼ਿਲਾ ਫ਼ਰਰੁਖ਼ਾਬਾਦ ਵਿੱਚ ਇੱਕ ਸ਼ਹਿਰ ਅਤੇ ਉਸ ਦਾ ਇਲਾਕਾ. ਕਨੌਜ ਪੁਰਾਣੇ ਸਮੇਂ ਹਿੰਦੂਆਂ ਦੀ ਪ੍ਰਸਿੱਧ ਰਾਜਧਾਨੀ ਰਹੀ ਹੈ. ਸਨ ੧੧੯੪ ਵਿੱਚ ਮੁਹ਼ੰਮਦ ਗ਼ੌਰੀ ਨੇ ਮਹਾਰਾਜਾ ਜੈਚੰਦ ਦੇ ਨਾਲ ਹੀ ਕਨੌਜ ਦੇ ਰਾਜ ਦੀ ਸਮਾਪਤੀ ਕਰ ਦਿੱਤੀ। ੨. ਬ੍ਰਾਹਮਣਾਂ ਦਾ ਇੱਕ ਗੋਤ੍ਰ. ਦੇਖੋ, ਕਾਨਕਬਜ.


ਵਿ- ਕਨੌਜ ਦੇ ਰਹਿਣ ਵਾਲਾ। ੨. ਸੰਗ੍ਯਾ- ਕਾਨ੍ਯਕੁਬਜ ਬ੍ਰਾਹਮਣ.


ਦੇਖੋ, ਕਣੌਡ- ਕਣੌਡਾ.


ਸੰਗ੍ਯਾ- ਕ੍ਰਿਸਨ. ਕਨ੍ਹੈਯਾ। ੨. ਕਰਤਾਰ. ਪਾਰਬ੍ਰਹਮ.