ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਰ੍‍ਜਨੀ. ਸੰਗ੍ਯਾ- ਉਹ ਉਂਗਲ, ਜੋ ਤਰ੍‍ਜਨ (ਤਾੜਨ) ਵੇਲੇ ਖੜੀ ਕੀਤੀ ਜਾਵੇ. ਅੰਗੂਠੇ ਦੇ ਪਾਸ ਦੀ ਅੰਗੁਲੀ.


ਸੰਗ੍ਯਾ- ਤਰ (ਤਰੁ ਬਿਰਛ) ਤੋਂ ਬਣਿਆ ਕੁੰਦਾ, ਉਸ ਵਿੱਚ ਵਸਣ ਵਾਲੀ ਬੰਦੂਕ. "ਮੋਰ ਸਿਪਰ ਭਿਦ ਸਕੈ ਨ ਤਰਜ ਬਾਸਨੀ." (ਗੁਵਿ ੧੦) ਮੇਰੀ ਢਾਲ ਨੂੰ ਬੰਦੂਕ਼ (ਭਾਵ- ਗੋਲੀ) ਨਹੀਂ ਵਿੰਨ੍ਹ ਸਕਦੀ.


ਧਮਕੀ. ਧੜਕੀ. ਦੇਖੋ, ਤਰਜਨ. "ਹਰਿ ਕੀ ਛਤੀਆਂ ਤਰਜੀ ਹੈ." (ਚੰਡੀ ੧)


ਅ਼. [ترجیِح] ਸੰਗ੍ਯਾ- ਰਜਹ਼ (ਗ਼ਾਲਿਬ ਆਉਣ) ਦਾ ਭਾਵ। ੨. ਵਿਸ਼ੇਸਤਾ.