ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੁੰਦ। ੨. ਇੱਕ ਨੇਤ੍ਰਰੋਗ, ਜਿਸ ਕਰਕੇ ਧੁੰਧਲਾ ਨਜਰ ਆਉਂਦਾ ਹੈ. "ਨੇਤ੍ਰੀ ਧੁੰਧਿ ਕਰਨ ਭਏ ਬਹਰੇ." (ਭੈਰ ਮਃ ੧) ੩. ਦੇਖੋ, ਧੁੰਦ ੨। ੩. ਭਾਵ- ਅਵਿਦ੍ਯਾ. "ਸਤਿਗੁਰੁ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣ ਹੋਆ." (ਭਾਗੁ)


ਕ੍ਰਿ- ਧੂਲਿ ਉੜਾਨਾ. "ਇਨ ਮੁੰਡੀਅਨ ਮੇਰਾ ਘਰ ਧੁੰਧਰਾਵਾ." (ਆਸਾ ਕਬੀਰ) ੨. ਧੁੰਦਲਾ ਕਰਨਾ. ਹਨੇਰਾ ਕਰਨਾ.


ਕ੍ਰਿ- ਧੁੰਦ ਵਾਲਾ. ਧੁੰਧ ਸਹਿਤ। ੨. ਧੁੰਧ ਰੰਗਾ. ਦੂਧੀਆ ਕਾਸਨੀ. ਖ਼ਾਕੀ. "ਨਾ ਮੈਲਾ ਨਾ ਧੁੰਧਲਾ ਨਾ ਭਗਵਾ." (ਵਾਰ ਮਾਰੂ ੧. ਮਃ ੧)


ਧੂਮਧਾਰਾ ਦਾ ਸੰਖੇਪ, ਧੂੰਏਂ ਦੀ ਧਾਰਾ.


ਦੇਖੋ, ਧੁੰਧ। ੨. ਧੁੰਧ ਦੇ ਕਾਰਣ. ਧੁੰਧ ਕਰਕੇ.