ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਮਤਸ੍ਯੋਦਰੀ.


ਦੇਖੋ, ਦੇਖੋ, ਮਛੇਂਦ੍ਰਨਾਥ. "ਸੁਨਹੁ ਮਛੰਦਰ ਬੈਨ, ਕਹੋਂ ਤੁਹਿ ਬਾਤ ਬਿਚੱਛਨ." (ਪਾਰਸਾਵ) ੨. ਸ਼ਰਾਰਤੀ ਅਤੇ ਧੂਰਤ ਨੂੰ ਭੀ ਲੋਕ ਮਛੰਦਰ ਆਖਦੇ ਹਨ.


ਦੇਖੋ, ਅਛ੍ਰਾ ਅਤੇ ਮੱਛਰਾ.


ਸੰ. मञ्ज. ਧਾ- ਗੋਤਾ ਮਾਰਨਾ. ਹਿਠਾਹਾਂ ਜਾਣਾ.


ਅ਼. [مذہب] ਮਜਹਬ. ਸੰਗ੍ਯਾ- ਜਹਬ (ਚੱਲਣ) ਦਾ ਥਾਂ. ਰਸਤਾ. ਪੰਥ। ੨. ਧਰਮ. ਦੀਨ.


ਅ਼. [مذہوی] ਮਜਹਬੀ. ਵਿ- ਮਜਹਬ (ਧਰਮ) ਦੇ ਧਾਰਨ ਵਾਲਾ। ੨. ਮਜਹਬ ਨਾਲ ਹੈ ਜਿਸ ਦਾ ਸੰਬੰਧ. ਦੀਨੀ। ੩. ਸੰਗ੍ਯਾ- ਖ਼ਾਲਸਾਧਰਮ ਧਾਰਨ ਵਾਲਾ ਸਿੰਘ। ੪. ਜਾਤਿਅਭਿਮਾਨੀ ਸਿੱਖਾਂ ਨੇ ਚੂੜ੍ਹਿਆਂ ਵਿੱਚੋਂ ਖ਼ਾਲਸਾਧਰਮ ਧਾਰਨ ਵਾਲਿਆਂ ਦੀ ਖ਼ਾਸ ਕਰਕੇ "ਮਜਹਬੀ" ਸੰਗ੍ਯਾ- ਥਾਪ ਲਈ ਹੈ.


ਅ਼. [مظہر] ਮਜਹਰ. ਵਿ- ਜਾਹਿਰ (ਪ੍ਰਗਟ) ਕਰਨ ਵਾਲਾ। ੨. ਆਪਣੇ ਮਨੋਰਥ ਦਾ ਇਜਹਾਰ ਕਰਨ ਵਾਲਾ। ੩. ਸੰਗ੍ਯਾ- ਨਾਟਕ ਦੇ ਦਿਖਾਉਣ ਦੀ ਥਾਂ. ਰੰਗਸ਼ਾਲਾ.


ਅ਼. [مجہوُل] ਵਿ- ਜਹਲ (ਅਗ੍ਯਾਨ) ਧਾਰਨ ਵਾਲਾ. ਅਗ੍ਯਾਨੀ. ਵਿਦ੍ਯਾਹੀਨ.


ਅ਼. [مذکوُر] ਮਜਕੂਰ. ਵਿ- ਜਿਸ ਦਾ ਜਿਕਰ ਕੀਤਾ ਗਿਆ ਹੈ. ਕਬਿਤ. ਉਕ੍ਤ.